Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੩
ਹੁਕਮ ਹਟਾਵਨਿ ਕੀਨਸਿ ਮੋਹਿ ॥੩੨॥
ਬਾਣਧੀ ਹੁਤੀ ਹੁਕਮ ਕੀ ਏਹੀ।
ਹੁਕਮ ਨ ਰਹੋ, ਟਿਕਹਿ ਕਬਿ ਕੇਹੀ।
ਤਤਛਿਨ ਅੁਠੀ੧ ਚੌਧਰੀ ਜਾਇ।
ਗਿਰੋ ਅਟਾਰੀ ਤੇ ਅੁਥਲਾਇ੨ ॥੩੩॥
ਸੀਸ ਧਰਾ ਪਰ+ ਲਾਗੋ ਜਬੈ।
ਫੂਟੋ ਨਿਕਸਿ ਮੀਝ੩ ਤਿਹ ਤਬੈ।
ਤਤਛਿਨ ਮਰੋ ਮੁਗਧ ਦੁਖ ਪਾਇ।
ਲਿਯੋ ਸਬੰਧਨਿ++ ਦਿਯੋ ਜਲਾਇ ॥੩੪॥
ਸੋਰਠਾ: ਸਤਿਗੁਰ ਸੋਣ ਅੁਪਹਾਸ੪,
ਕਰੇ ਗਰਬ ਧਰਿ ਮੂਢ ਮਤਿ।
ਤਤਛਿਨ ਹੋਹਿ ਬਿਨਾਸ਼,
ਪਰਹਿ ਨਰਕ ਮਰਿ ਕੈ ਅਗਤਿ੫ ॥੩੫॥
ਚੌਪਈ: ਇਕ ਸੇਵਕ ਸੰਗਤਿ ਕੇ ਮਾਂਹਿ।
ਕਹੋ ਨ ਮਾਨਹਿਣ ਸੇਵਹਿ ਨਾਂਹਿ।
ਕਿਸੁ ਕੇ ਕਹੇ ਟਹਿਲ ਨਹਿਣ ਕਰੇ।
ਚਿਰੰਕਾਲ ਤਿਨ ਅਸ ਬੁਧਿ ਧਰੇ ॥੩੬॥
-ਜੋ ਗੁਰ ਕਹਹਿਣ ਕਾਜ ਸੋ ਕਰਿਹੌਣ।
ਆਨ ਬਾਕ ਕੇ ਕਾਨ ਨ ਧਰਿਹੌਣ-।
ਚਿਰੰਕਾਲ ਬੀਤੋ ਤਹਿਣ ਰਹੇ।
ਇਕ ਦਿਨ ਸ਼੍ਰੀ ਬੁਜ਼ਢੇ ਬਚ ਕਹੇ ॥੩੭॥
ਗੁਰ ਸੰਗਤਿ ਮਹਿਣ ਭਲੋ ਰਹਾਵਨਿ।
ਭਜਨ ਟਹਿਲ ਕਰਿ ਕਾਲ ਬਿਤਾਵਨਿ।
ਬੈਠੇ ਦੇਹਿ ਕਾਜ ਕਿਸ ਆਇ।
ਕੇ ਮੂੰਹ ਹੀ ਨਹੀਣ ਸਨ ਦਿਖਾਲਦੇ ਤੇ ਵਾਕ ਬੀ ਇਹੋ ਕਹੇ ਨੇ- ਸਤਿਗੁਰ ਕੋ ਘਰ ਹੈ ਨਿਤ ਨੀਵਾ॥ ਹੋਨ
ਹੰਕਾਰ ਥਾਨ ਨਹਿਣ ਥੀਵਾ॥ ਦੂਸਰੇ ਇਹ ਆਤਮ ਸਜ਼ਤਾ ਦੇ ਕੌਤਕ ਹਨ। ਹੁਕਮ ਨਾਲ ਹਟੀ ਸੀ, ਹੁਕਮ
ਟੁਟਦਿਆਣ ਆ ਗਈ। ਹਰੀਕੇ ਚੌਧਰੀ ਦੀ ਕਥਾ ਮਹਿਮਾਂ ਪ੍ਰਕਾਸ਼ ਵਿਚ ਨਹੀਣ ਹੈ।
੧ਭਾਵ ਮਿਰਗੀ ਅੁਠੀ।
੨ਅੁਲਟ ਕੇ।
+ ਪਾ:-ਪਗ।
੩ਮਿਜ਼ਝ।
++ ਪਾ:-ਸੰਬੰਧੀ।
੪ਹਾਸੀ, ਮੌਲ।
੫ਬੇਗਤ।