Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੪
ਛੁਹੈ ਨ ਕੋਈ੧ ਮ੍ਰਿਤੁ ਜਬ ਪਾਇ ॥੩੮॥
ਕਹਨਿ ਲਗੋ ਗੁਰ ਬਾਕ ਕਹੈਣ ਜਿਮਿ।
ਟਹਲ ਕਰੌਣ ਤਿਸ ਕਾਲ ਭਲੇ ਤਿਮ।
ਕਹੋ ਅਪਰ ਕੋ ਮਾਨੌਣ ਨਾਂਹੀ।
ਯਹਿ ਨਿਸ਼ਚੈ ਮੇਰੇ ਮਨ ਮਾਂਹੀ ॥੩੯॥
ਬਹੁਰ ਤਿਸੇ ਬੀਤਾ ਚਿਰਕਾਲ।
ਇਕ ਦਿਨ ਬੋਲੋ ਸ਼੍ਰੀ ਗੁਰੁ ਨਾਲਿ।
ਬਹੁਤ ਦਿਵਸ ਕੋ ਮੈਣ ਅਭਿਲਾਖੀ।
ਨਿਜ ਮੁਖ ਤੇ ਕਛੁ ਸੇਵ ਨ ਭਾਖੀ ॥੪੦॥
ਕਰੋ ਬਾਕ ਤਬ ਬੇਪਰਵਾਹਿ।
ਅਗਨਿ ਜਰਹੁ, ਇਹੁ ਸੇਵਾ ਆਹਿ।
ਸੁਨਿ ਤਬਿ ਗਮਨੋ ਬਨ ਕੇ ਮਾਂਹੀ।
ਲਕਰੀ ਕਰੀ ਬਟੋਰਨਿ੨ ਤਾਂਹੀ ॥੪੧॥
ਅਗਨਿ ਪ੍ਰਜੁਲਤ੩ ਹੇਰਿ ਕਰਿ ਡਰੋ।
ਗੁਰ ਬਚ ਪਰਿ ਨਹਿਣ ਟਿਕਬੋ ਕਰੋ।
ਇਕ ਤਸਕਰ੪ ਚੋਰੀ ਕੋ ਮਾਲ।
ਲੀਯੇ ਜਾਤ ਆਯੋ ਤਿਸ ਕਾਲ ॥੪੨॥
ਪਿਖਿ ਅਚਰਜ ਕੋ ਪੂਛਨ ਕਰੋ।
ਇਹ ਕਯਾ ਕਰਤਿ ਇਹਾਂ ਤੈ ਖਰੋ?
ਗੁਰ ਕੋ ਬਚ ਮੋ ਕਹੁ ਤਿਨ ਕਹੋ।
-ਜਰੋ ਅਗਨਿ- ਅਬ ਜਾਇ ਨ ਦਹੋ੫ ॥੪੩॥
ਤਿਸ ਕੋ ਗਰਬ ਬਿਨਾਸ਼ਨਿ ਹੇਤ।
ਬੋਲੋ ਤਸਕਰ ਹੋਇ ਸੁਚੇਤ।
ਮੈਣ ਕਲਮਲ ਕੀਨੇ ਸੁਮਦਾਇ।
ਇਹਾਂ ਜਰੇ ਤੇ ਸਭਿ ਮਿਟ ਜਾਇਣ ॥੪੪॥
ਮੋ ਤੇ ਦਰਬ ਸਰਬ ਅਬ ਲੇਵੋ।
ਸ਼੍ਰੀ ਗੁਰ ਬਾਕ ਮੋਲ ਮੁਝ ਦੇਵੋ।
ਸੁਨਿ ਕੈ ਧਨ ਲੀਨਸਿ ਲਲਚਾਇ।
੧ਭਾਵ ਦੇਹ ਲ਼ ਕੋਈ ਨਹੀਣ ਛੁਣਹਦਾ।
੨ਇਕਜ਼ਠੀ।
੩ਜਲਦੀ ਹੋਈ।
੪ਚੋਰ।
੫ਸੜਿਆ ਨਹੀਣ ਜਾਣਦਾ।