Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੬੨
੧੯. ।ਸ਼ਾਹ ਜਹਾਨ ਲ਼ ਮੁਲਸ ਖਾਂ ਦੇ ਜੰਗ ਦੀ ਹਾਰ ਦੀ ਬਰ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੦
ਦੋਹਰਾ: ਇਤਿ ਸ਼੍ਰੀ ਹਰਿ ਗੋਵਿੰਦ ਜੀ,
ਗਮਨੇ ਗੋਇੰਦਵਾਲ।
ਅੁਤ ਲਵਪਰਿ ਕੀ ਕੁਛ ਕਥਾ,
ਸੁਨੀਯਹਿ ਜਸ ਭਾ ਹਾਲ ॥੧॥
ਚੌਪਈ: ਜੇਤਿਕ ਬਚੇ ਭਗੈਲ ਪਲਾਏ।
ਕਿਸੂ ਗ੍ਰਾਮ ਬਸਿ ਭੋਰ ਸਿਧਾਏ।
ਸ਼ਾਹਜਹਾਂ ਕੇ ਪਹੁਚੇ ਪਾਸਿ।
ਪਿਖੋ ਜੁਜ਼ਧ ਜਿਨ ਕੇ ਬਡਿ ਤ੍ਰਾਸ ॥੨॥
ਰਣ ਕੀ ਸਗਰੀ ਸੁਧ ਪਹੁਚਾਈ।
ਜੇ ਸਰਦਾਰ ਪਠੇ ਸਮੁਦਾਈ।
ਮੁਲਸਖਾਂ ਸਮੇਤ ਸਭਿ ਮਾਰੇ।
ਨਹੀਣ ਬਚੇ ਗੁਰੁ ਤੇ ਸਭਿ ਹਾਰੇ ॥੩॥
ਸ਼ਾਹਜਹਾਂ ਸੁਨਿ ਕੈ ਬਿਸਮਾਨੋ।
ਏਤੋ ਲਸ਼ਕਰ ਕਿਸ ਬਿਧਿ ਹਾਨੋ?
ਰਣ ਕੋ ਹੇਰਤਿ ਜੇ ਭਜਿ ਆਏ।
ਸੁਨਿਬੇ ਹਿਤ ਸੇ ਨਿਕਟਿ ਬੁਲਾਏ ॥੪॥
ਜਾਇ ਸਲਾਮ ਸ਼ਾਹੁ ਸੋਣ ਕੀਨਿ।
ਬੂਝਨਿ ਹਿਤ ਬੋਲੇ ਲਖਿ ਦੀਨਿ।
ਭਯੋ ਜੰਗ ਕਿਮ ਸਭਿ ਹੀ ਮਾਰੇ?
ਕਰੋ ਕਪਟ ਕੁਛ ਨਹਿ ਸੰਭਾਰੇ੧? ॥੫॥
ਕੈ ਗੁਰ ਢਿਗ ਲਸ਼ਕਰ ਭਟ ਭਾਰੇ?
ਹੁਤੇ ਅਲਪ ਜਿਸ ਤੇ੨ ਤੁਮ ਹਾਰੇ?
ਸੁਨਿ ਭਗੈਲ ਗਨ ਕਹੋ ਬਨਾਇ।
ਕਛੁ ਖੁਦਾਇ ਗਤਿ ਲਖੀ ਨ ਜਾਇ ॥੬॥
ਹਮ ਤੇ ਦਸ ਗੁਨ ਤਿਹ ਦਲ ਥੋਰਾ।
ਛਲ ਬੀ ਨਹੀਣ ਭਯੋ ਤਿਸ ਠੌਰਾ।
ਹਮ ਛਲ ਸੋਣ ਨਿਸ ਮਹਿ ਚਲਿ ਗਏ।
ਪੁਰਿ ਤੇ ਅੁਰੇ* ਅੂਚਿ ਥਲ ਅਏ ॥੭॥
੧ਕੁਛ ਛਲ ਕੀਤਾ ਹੈ (ਜਿਸ ਲ਼ ਮੇਰੀ ਸੈਨਾ) ਸੰਭਾਲ ਨਹੀਣ ਸਕੀ?
੨(ਤੇ ਤੁਸੀਣ) ਥੋੜੇ ਸਾਓ ਜਿਸ ਕਰਕੇ।