Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦
ਅਰਿਹਰਿ = ਸ਼ਜ਼ਤ੍ਰਆਣ ਦਾ ਨਾਸ਼ ਕਰਕੇ। ਹਰਿ = ਸ਼ਿਵਜੀ।
ਅੁਰਧਰਿ = ਦਿਲ ਵਿਚ ਧਾਰਕੇ। ਧਰਨ = ਧਰਤੀ ਅੁਜ਼ਤੇ।
(ਅ) ਧਰ+ਨਭ+ਜਨ ਬਿਦਤਾਇ = ਧਰਤੀ ਅਕਾਸ਼ ਤੇ ਜਨਾਂ ਵਿਚ ਪ੍ਰਗਟ ਹੈ।
ਸਮਸਰ = ਇਕੋ ਜਿਹਾ।
ਗਤਿ = ਮੁਕਤੀ। ਗਤਿ, ਪਦ ਇਥੇ ਦੇਹੁਰੀ ਦੀਪਕ ਹੈ, ਸ਼ਰਨਦਾਸ ਗਤਿ = ਜੋ ਦਾਸ
ਸ਼ਰਨ ਜਾਣਦਾ ਹੈ, ਅਤੇ-ਗਤਿ ਲਹਿਤ = ਮੁਕਤੀ ਲੈਣਦਾ ਹੈ।
ਦਰਿ = ਦਰਦਾ ਹੈ, ਦਲਦਾ ਹੈ (ਅ) ਡਰ। ਦਰ ਦੁਖ ਦੋਖਨ ਕੋ ਦਹਤਿ = ਦੁਖਾਂ ਤੋਣ
ਦੋਖਾਂ ਦਾ ਡਰ ਸਾੜ ਦੇਣਦਾ ਹੈ। (ੲ) ਦਲ, ਸਮੂਹ।
ਦਰ = ਦਰਵਾਗ਼ਾ, ਰਸਤਾ। ।ਾਰਸੀ, ਦਰ॥
ਪ੍ਰਸੀਦਤਿ = ਪ੍ਰਸੰਨ, ਪਸੀਜੇ ਹੋਏ। (ਅ) ਪ੍ਰਸੰਨ ਚਿਤ ਹੋਕੇ ਸਿਮਰ, ਸ੍ਰੀ ਗੁਰੂ
ਅਮਰ ਦੇਵ ਜੀ ਲ਼। (ੲ) ਇਹੀ ਮੁਕਤੀ ਦਾ ਦਰਵਾਜਾ ਦਸਦੇ ਹਨ ਕਿ ਪ੍ਰਸੰਨ ਚਿਤ ਹੋਕੇ
ਵਾਹਿਗੁਰੂ ਲ਼ ਸਿਮਰ।
ਮਰ ਜਨਮਨ ਕੋ = ਜਨਮ ਮਰਨ ਦਾ। (ਅ) ਮਰਗ਼ਨ+ਮਨ ਕੋ = ਮਨ ਦੇ ਰੋਗਾਂ ਦਾ।
।ਫਾਰਸੀ, ਮਰਗ਼॥
ਅਰਥ: ਦੇਵਤੇ (ਜਿਸ ਗੁਰੂ ਅਮਰ ਦਾ) ਆਸਰਾ ਲੈਕੇ ਜੁਜ਼ਧ ਵਿਚ ਜਾਕੇ ਸ਼ਜ਼ਤ੍ਰਆਣ ਦਾ ਨਾਸ਼
ਕਰਕੇ ਫਤੇ ਪਾਅੁਣਦੇ ਹਨ, (ਜਿਨ੍ਹਾਂ ਦਾ) ਧਿਆਨ ਸ਼ਿਵਜੀ ਨਿਤ ਲਗਾਅੁਣਦਾ ਹੈ,
(ਜਿਨ੍ਹਾਂ ਲ਼) ਮਨ ਵਿਚ ਵਸਾ ਕੇ ਮੁਨਿ (ਲੋਕ) ਗਿਆਨ ਪ੍ਰਾਪਤ ਕਰਦੇ ਹਨ, (ਓਹਨਾਂ
ਨੇ) ਧਰਤੀ ਅੁਜ਼ਤੇ ਪ੍ਰਗਟ ਕੀਤਾ ਹੈ (ਕਿ ਜੋ) ਸਭਨਾਂ ਵਿਚ ਇਕਸਾਰ ਵਿਆਪ ਰਿਹਾ
ਹੈ (ਅੁਸ ਦਾ) ਭਜਨ ਕਰੋ।
(ਜੋ) ਸੇਵਕ (ਹੋਕੇ ਅੁਨ੍ਹਾਂ ਦੀ) ਸ਼ਰਨ ਜਾਣਦਾ ਹੈ, ਮੁਕਤੀ ਪਾਅੁਣਦਾ ਹੈ, ਓਹ ਦੁਖਾਂ ਲ਼ ਸਾੜ
ਦੇਣਦਾ ਹੈ ਤੇ ਦੋਖਾਂ (ਅਪਨਿਆਣ) ਲ਼ ਦਲ ਸਿਟਦਾ ਹੈ। (ਜਿਸ ਅੁਤੇ ਓਹ) ਪ੍ਰਸੰਨ ਹੁੰਦੇ
ਹਨ ਅੁਸ ਲ਼ ਮੁਕਤੀ ਦਾ ਰਸਤਾ (ਯਾ ਬੂਹਾ ਐਅੁਣ) ਦਜ਼ਸ ਦਿੰਦੇ ਹਨ (ਕਿ ਹੇ
ਜਗਾਸੂ) ਚਿਤ ਵਿਚ (ਅੁਸ ਦਾ) ਸਿਮਰਣ ਕਰ (ਜਿਸ ਨਾਲ) ਕਿ ਜਨਮ ਮਰਨ ਦੇ
ਸੰਕਟ ਕਟੇ ਜਾਣਦੇ ਹਨ; (ਐਸੇ ਸ੍ਰੀ) ਗੁਰੂ ਅਮਰ ਜੀ ਲ਼ (ਮੇਰੀ) ਜੈ ਹੋਵੇ, ਜੈ ਹੋਵੇ,
ਜੈ ਹੋਵੇ।
ਭਾਵ: ਸ਼੍ਰੀ ਗੁਰੂ ਜੀ ਦੇ ਅੁਚੇ ਵਜੂਦ ਲ਼ ਸ਼ਿਵ ਤੇ ਦੇਵਤੇ ਧਿਆਅੁਣਦੇ ਹਨ, ਪ੍ਰਿਥਵੀ ਵਿਚ ਅੁਹ
ਆਕੇ ਨਾਮ ਦਾ ਅੁਪਦੇਸ਼ ਦੇਕੇ ਮੁਕਤੀ ਦਾਨ ਕਰ ਰਹੇ ਹਨ। ਅਰ ਦਾਸਾਂ ਦੇ ਸੰਕਟ
ਹਰ ਰਹੇ ਹਨ।
ਹੋਰ ਅਰਥ: ਇਸ ਛਪਯ ਦਾ ਇਕ ਅਰਥ ਐਅੁਣ ਬੀ ਹੈ:- ਜਿਸ (ਪਰਮੇਸ਼ੁਰ) ਦਾ ਆਸਰਾ
ਲੈਕੇ (ਅਮਰ =) ਦੇਵਤੇ ਜੁਜ਼ਧ ਜਿਤਦੇ ਰਹੇ ਤੇ ਸ਼ਤ੍ਰ ਮਾਰਦੇ ਰਹੇ, ਸ਼ਿਵ ਜਿਸ ਦਾ
ਧਿਆਨ ਲਾਅੁਣਦਾ ਹੈ ਤੇ ਮੁਨਿ ਜਿਸ ਲ਼ ਦਿਲ ਵਿਚ ਧਾਰਕੇ ਗਿਆਨ ਪਾਅੁਣਦੇ ਹਨ, ਜੋ
ਧਰਤੀ ਅਕਾਸ਼ ਤੇ ਪੁਰਖਾਂ ਵਿਖੇ (ਸਮਾਨ ਸਜ਼ਤਾ) ਕਰਕੇ ਇਕ ਸਮਾਨ ਸਾਰੇ ਪ੍ਰਗਟ ਹੈ
(ਅੁਸ ਪਰਮੇਸ਼ੁਰ ਦਾ) ਮੁਕਤੀ ਦਾ ਦਰਵਾਜਾ (ਗੁਰੂ ਅਮਰ ਦੇਵ ਜੀ) ਸ਼ਰਨ ਆਏ
ਦਾਸਾਂ ਲ਼ ਦਸ ਦਿੰਦੇ ਹਨ ਕਿ ਚਿਤ ਵਿਚ ਸਿਮਰਨ ਕਰੋ, ਇਸ ਤਰ੍ਹਾਂ ਦੁਖ ਸਾੜਦੇ ਤੇ
ਦੋਸ਼ਾਂ ਲ਼ ਦਲਦੇ ਹੋਏ, ਜਿਸ ਤੇ ਪ੍ਰਸੰਨ ਹੋਣ ਮੁਕਤੀ (ਦਾ ਦਾਨ) ਅੁਸ ਲ਼ ਦੇਣਦੇ ਹਨ,
ਤੇ ਜਨਮ ਮਰਨ ਦਾ ਸੰਕਟ ਕਜ਼ਟ ਦੇਣਦੇ ਹਨ। ਐਸੇ ਸ਼੍ਰੀ ਗੁਰੂ ਅਮਰ (ਦੇਵ) ਜੀ ਲ਼
ਤਿੰਨਾਂ ਕਾਲਾਂ ਵਿਚ (ਯਾ ਤਿੰਨਾਂ ਲੋਕਾਣ ਵਿਚ ਯਾ ਮਨ ਬਚ ਕਰਮ ਕਰਕੇ) ਜੈ ਹੋਵੇ, ਜੈ