Sri Gur Pratap Suraj Granth

Displaying Page 15 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੮

੨. ।ਚੰਦੂ ਤੋਣ ਮਾਲਾ ਸ਼ਾਹ ਨੇ ਮੰਗੀ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩
ਦੋਹਰਾ: ਕਰੀ ਸਲਾਮ ਤਮਾਮ ਨਰ, ਭਯੋ ਬਹੁਤ ਸਨਮਾਨ।
ਹਾਥ ਜੋਰਿ ਹਗ਼ਰਤ ਭਨੈ, ਦਿਯੇ ਪ੍ਰਾਨ ਤੁਮ ਦਾਨ ॥੧॥
ਚੌਪਈ: ਮਮ ਹਿਤ ਦੁਰਗ ਬਿਖੇ ਸੁ ਪ੍ਰਵੇਸ਼ੇ।
ਕਰੋ ਜਾਪ ਤਹਿ ਪ੍ਰੇਮ ਬਿਸ਼ੇਸ਼ੇ।
ਹਮ ਤੇ ਸਭਿ ਅਜੋਗਤਾ ਭਈ।
ਤਅੂ ਆਪ ਨੇ ਕਰੁਨਾ ਕਈ ॥੨॥
ਨਿਸ ਮਹਿ ਤਰਾਸਤਿ ਜਬਿ ਮੈਣ ਹੋਵੌਣ।
ਦੁਇ ਦਿਸ਼ਿ ਦਾਰੁਨ ਸ਼ੇਰਨਿ ਜੋਵੌਣ।
ਤਬਿ ਮੈਣ ਸਿਮਰਨ ਕਰੌਣ ਤੁਮਾਰਾ।
ਹਾਗ਼ਰ ਆਨਿ ਦੇਹੁ ਦੀਦਾਰਾ ॥੩॥
-ਮਮ ਹਿਤ ਜਾਪ ਕਰਤਿ ਹੈਣ ਬੈਸੇ।
ਤਿਨ ਪ੍ਰਤਾਪ ਤੇ ਦੁਖ ਨਹਿ ਕੈਸੇ-।
ਇਮ ਮਨ ਜਾਨਿ ਧਰੌਣ ਮੈਣ ਧੀਰ।
ਰਜ਼ਛਕ ਆਪ ਭਏ ਗੁਰ ਪੀਰ!੧ ॥੪॥
ਸ਼੍ਰੀ ਹਰਿਗੋਬਿੰਦ ਸੁਨਿ ਕਰਿ ਕਹੋ।
ਗੁਰ ਘਰ ਮਹਿ ਨਿਸ਼ਚਾ ਜਿਨ ਲਹੋ।
ਸ਼ਰਧਾ ਧਰਹਿ ਸ਼ਰਨਿ ਕੋ ਆਇ।
ਸ਼੍ਰੀ ਨਾਨਕ ਹੈਣ ਕੋਣ ਨ ਸਹਾਇ ॥੫॥
ਸਤਿਗੁਰ ਘਰ ਸੋਣ ਮੇਲ ਜੁ ਅਹੈ।
ਬਡੇ ਤੁਮਾਰੇ ਰਾਖਤਿ ਰਹੇ।
ਕਰਿ ਪ੍ਰਸੰਨ ਬਰ ਲੇਤਿ ਭਲੇਰੇ।
ਗੁਰ ਬਰ ਤੇ ਸੁਖ ਲਹੇ ਘਨੇਰੇ ॥੬॥
ਜਥਾ ਮੁਕਰ੨ ਨਿਰਮਲ ਅਤਿ ਹੋਵੈ।
ਜਸ ਮੁਖ ਕਰਿ, ਤਸਿ ਤਿਸ ਮਹਿ ਜੋਵੈ।
ਕੇਸਰ ਮਲਾਗੀਰ੩ ਜਿਨ ਲਾਯੋ।
ਰੰਗ ਸੁਗੰਧਤਿ ਤਥਾ ਦਿਖਾਯੋ ॥੭॥
ਜੇ ਕਾਰਸ ਕੋ ਲਾਇ ਵਿਸ਼ੇਖੈ।


੧ਪੂਜਨੀਯ।
੨ਸ਼ੀਸ਼ਾ।
੩ਚੰਦਨ ।ਮਲਾਗਰ॥

Displaying Page 15 of 494 from Volume 5