Sri Gur Pratap Suraj Granth

Displaying Page 15 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੮

੩. ।ਬਿਧੀ ਚੰਦ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪
ਦੋਹਰਾ: ਲੇ ਕਰਿ ਆਸ਼ਿਖ ਮਾਤ ਤੇ, ਗੁਰ ਰਜਾਇ ਕੋ ਪਾਇ।
ਲਵਪੁਰਿ ਕੇ ਸਨਮੁਖ ਚਲੋ, ਸ਼੍ਰੀ ਨਾਨਕ ਕੋ ਧਾਇ ॥੧॥
ਨਿਸ਼ਾਨੀ ਛੰਦ: ਗਮਨੋ ਮਾਰਗ ਕਾਜ ਹਿਤ, ਤਟ ਆਇ ਬਿਪਾਸਾ।
ਹੁਤੇ ਘਾਟ ਪਰਲੋਕ ਤਹਿ, ਬੂਝੋ ਤਿਨ ਪਾਸਾ।
ਗੋਇੰਦਵਾਲ ਸਮੀਪ ਇਹੁ, ਡੇਰਾ ਕਿਨ ਘਾਲਾ?
ਲਾਗਤਿ ਹੈਣ ਤੰਹੂ ਅਬਹਿ, ਜਿਹ ਸ਼ੋਭ ਬਿਸਾਲਾ ॥੨॥
ਕਰੋ ਬਤਾਵਨ ਤਿਨਹੁ ਤਬ, ਹਗ਼ਰਤ+ ਕੀ ਦਾਰਾ।
ਬੇਗਮਾਤ ਆਗਵਨ ਭਾ, ਤਿਹ ਸਿਵਰ ਅੁਤਾਰਾ।
ਅਬਿ ਲੌ ਨਹਿ ਪ੍ਰਾਪਤ ਭਈ, ਆਵਤਿ ਹੈਣ ਪਾਛੇ।
ਤਾਰੀ ਪੁਰਬ ਹੀ ਕਰਤਿ, ਥਲ ਸੋਧਤਿ ਆਛੇ੧ ॥੩॥
ਸੁਨਿ ਹਰਖੋ ਪਰਖੋ ਤਬਹਿ, -ਕਾਰਜ ਬਨਿ ਆਵੈ।
ਬੇਗਮ ਪੁਰ ਤੇ ਵਹਿਰ ਹੀ, ਨੀਕੀ ਬਿਧਿ ਪਾਵੈਣ-।
ਰਹੋ ਤਹਾਂ ਕਰਿ ਘਾਤ ਕੋ, ਦਿਨ ਟਾਰਨ ਕੀਨਾ।
ਰਵਿ ਅਸਤੋ ਫੈਲੋ ਤਿਮਰ, ਨਿਸ ਚੰਦ ਬਹੀਨਾ ॥੪॥
ਦੇਖਤਿ ਦਾਵ ਬਿਚਾਰਤੋ, ਬੇਗਮ ਢਿਗ ਜਾਨੇ੨।
ਖਰੇ ਪਾਹਰੂ ਚਹੁੰ ਦਿਸ਼ਿਨਿ, ਬਨ ਕਰਿ ਸਵਧਾਨੇ।
ਨਹਿ ਪ੍ਰਵੇਸ਼ ਵਿਚ ਹੁਇ ਸਕਹਿ, ਅਵਕਾਸ਼ ਨ ਪਾਵੈ।
ਆਪਸ ਮਹਿ ਬੋਲਤਿ ਰਹੇ, ਇਕ ਦੁਤਿਯ ਜਗਾਵੈ ॥੫॥
ਤ੍ਰਾਸ ਪਾਇ ਤਸਕਰਨਿ ਕੋ, ਗਹਿ ਸਿਪਰ ਕ੍ਰਿਪਾਨਾ।
ਖਰੇ ਰਹੇ ਚਹੁਦਿਸ਼ਿ ਭਟ, ਨਹਿ ਆਲਸ ਠਾਨਾ।
ਰਹੋ ਤਕਾਵਤਿ ਦਾਵ ਕੋ, ਅਵਿਕਾਸ਼ ਨਿਹਾਰੈ।
ਬੇਗਮ ਲਗਿ ਪਹੁਚੋ ਨ ਕਿਮ, ਬਿਧਿ ਅਧਿਕ ਬਿਚਾਰੈ ॥੬॥
ਤੀਨ ਪਹਿਰ ਬੀਤੀ ਨਿਸਾ, ਸਭਿ ਜਾਗ ਪਰੇ ਹੈਣ।


+ਹਗ਼ਰਤ ਏਥੇ ਵਕਤ ਦੇ ਪਾਤਸ਼ਾਹ ਲਈ ਵਰਤਿਆ ਜਾਪਦਾ ਹੈ, ਜੋ ਸ਼ਾਹਜਹਾਂ ਹੈ। ਪਿਛੇ ਮਾਤਾ ਜੀ ਕਹਿਦੇ
ਹਨ ਚੋਰੀ ਜਹਾਂਗੀਰ ਦੀ ਬੇਗਮਾਂ ਦੀ ਕਰਕੇ ਲਿਆ (ਦੇਖੋ ਪਿਛਲਾ ਅੰਕ ੩੩), ਸੋ ਜੇ ਜਹਾਂਗੀਰ ਦੀ ਬੇਗਮਾਂ
ਦੀ ਕੀਤੀ ਤੇ ਹਗ਼ਰਤ ਤਦੋਣ ਓਹ ਸੀ ਤਾਂ ਪੁਰਾਣਾ ਕਿਜ਼ਸਾ ਸਾਬਤ ਹੋ ਗਿਆ। ਜੇ ਵਰਤਮਾਨ ਦੀ ਕਹਾਂੀ ਹੈ
ਕਿ ਮਾਤਾ ਨਾਨਕੀ ਦੇ ਕਹੇ ਹੁਣ ਚੋਰੀ ਕਰਨ ਗਿਆ ਤਾਂ ਅੁਹ ਆਪੇ ਝੂਠੀ ਸਾਬਤ ਹੋ ਗਈ। ਆਖੇਪ ਕਰਨ
ਵਾਲੇ ਦਾ ਹਾਫਗ਼ਾ ਖਰਾਬ ਹੈ ਜੋ ਝੂਠੇ ਦਾ ਹੋਇਆ ਹੀ ਕਰਦਾ ਹੈ, ਸੋ ਸ਼ਾਹਜਹਾਂ ਦੀ ਦਾਰਾ ਤੇ ਜਹਾਂਗੀਰ ਦੀ
ਬੇਗਮ ਦਾ ਵੇਰਵਾ ਬੀ ਭੁਜ਼ਲ ਗਿਆ ਹੈ।
ਇਹ ਸਾਖੀ ਮਹਿਮਾ ਪ੍ਰਕਾਸ਼ ਵਿਚ ਬੀ ਨਹੀਣ ਹੈ।
੧ਸਾਫ ਕਰਦੇ ਹਾਂ।
੨ਜਾਣ ਦਾ।

Displaying Page 15 of 405 from Volume 8