Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੭
ਦੋਹਰਾ: ਕਰਤਿ ਬਨਜ ਫੇਰੋ ਫਿਰਹਿਣ,
ਧਰਮ ਸਹਿਤ ਕ੍ਰਿਤਿ ਠਾਨਿ।
ਹੁਇ ਅਦੋਸ਼ ਜਿਮਿ ਜੀਵਕਾ੧,
ਨਿਰਬਾਹਤਿ ਗੁਗ਼ਰਾਨ ॥੬॥
ਨਿਸਾਨੀ ਛੰਦ: ਕਰਹਿਣ ਅਬਹਿ ਸ਼ੁਭ ਕਰਮ ਕੋ,
ਸੁਖ ਹੁਇ ਪਰਲੋਕੰ।
ਨਾਂਹਿਤ ਰਾਗ ਰੁ ਦੈਸ਼੨++ ਮਹਿਣ,
ਲਹਿਣ ਹਰਖ ਰੁ ਸ਼ੋਕੰ੩।
ਦੇਯ ਦਮਾਮਾ ਆਨਿ ਜਮ, ਕਛੁ ਹੈ ਨ ਅੁਪਾਈ।
ਪਛੁਤਾਵਹਿਣ ਨਿਜ ਸਿਰ ਧੁਨਹਿਣ, ਬਯ ਬਾਦ੪ ਬਿਤਾਈ ॥੭॥
ਤੀਰਥ ਕੈ ਤਪਸਾ ਕਰਹਿਣ, ਅਬ ਸਮੋ ਹਮਾਰਾ।
ਤਰੁਨ੫ ਅਵਸਥਾ ਇਹ ਬਨਹਿ, ਬ੍ਰਿਧ ਤਨ ਬਲ ਹਾਰਾ-।
ਇਤਾਦਿਕ ਤਰਕਤਿ੬ ਰਿਦੈ, ਪੁਨ ਨਿਸ਼ਚੈ ਕੀਨਾ।
-ਸੇਵਨਿ ਗੰਗਾ ਕੋ ਕਰਹਿਣ, ਕਲਿ ਮਹਿਣ ਅਘ ਛੀਨਾ ॥੮॥
ਖਸ਼ਟ ਮਾਸ ਕੋ ਪ੍ਰਨ ਕਰੋ, ਬਾਹਨ ਬਿਨੁ ਚਾਲੇ੭।
ਸੁਰਸਰਿ੮ ਨੀਰ ਸ਼ਨਾਨਹੀ, ਧਰਿ ਹਰਖ ਬਿਸਾਲੇ੯।
ਰਿਦੇ ਕਾਮਨਾ ਹੀਨ ਹੁਇ, ਪੂਜਹਿਣ ਥਿਤ ਤੀਰਾ।
ਚੰਦਨ ਚਰਚਤਿ੧੦ ਕੁਸਮ੧੧ ਗਨ, ਅਰਪਹਿਣ ਅੁਰ ਧੀਰਾ ॥੯॥
ਦੇਵਹਿਣ* ਧੂਪ ਸੁ ਨਮ੍ਰਿ ਹੁਇ, ਜਲ ਡਾਲਿ ਪਤਾਸੇ।
ਬਰਤ ਕਰਹਿਣ ਤਿਸ ਕੂਲ੧੨ ਪਰ, ਰਹਿ ਕਰ ਅੁਪਵਾਸੇ੧੩।
੧ਜਿਵੇਣ ਪਾਪ ਤੋਣ ਬਿਨਾਂ ਰੋਗ਼ੀ ਤੁਰੇ।
੨ਮਿਜ਼ਤ੍ਰਾਈ ਅਰ ਵੈਰ।
++ਪਾ:-ਦੈਖ।
੩ਪ੍ਰਸੰਨਤਾ ਤੇ ਅਫਸੋਸ।
੪ਵਿਅਰਥ ਆਯੂ ਗੁਆਈ।
੫ਜਵਾਨੀ।
੬ਦਲੀਲਾਂ ਕਰਦਿਆਣ।
੭ਸਵਾਰੀ ਬਿਨਾਂ ਭਾਵ ਪੈਦਲ ਜਾਵੇ।
੮ਗੰਗਾ।
੯ਬੜੇ ਖੁਸ਼ ਹੋ ਕੇ ਨ੍ਹਾਅੁਣਦੇ ਹਨ।
੧੦ਛਿੜਕਦੇ ਹਨ।
੧੧ਫੁਜ਼ਲ।
*ਪਾ:-ਖੇਵਹਿਣ। ਧੁਖਵਹਿਣ।
੧੨ਕੰਢੇ।
੧੩ਨਿਰਾਹਾਰ।