Sri Gur Pratap Suraj Granth

Displaying Page 153 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੬੬

੨੦. ।ਬੇੜੀ ਦੀ ਸੈਲ। ਇਕ ਧਨੀ ਦੀ ਲ਼ਹ ਲ਼ ਪੁਜ਼ਤ੍ਰਾਣ ਦਾ ਵਰ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੧
ਦੋਹਰਾ: ਖਾਨ ਪਾਨ ਕਰਿ ਸਤਿਗੁਰੂ, ਸੁਠ ਪ੍ਰਯੰਕ ਪਰ ਸੈਨ।
ਸੁਖ ਸੋਣ ਸਕਲ ਬਿਤਾਇ ਕੈ, ਅੁਠੇ ਮਿਟੀ ਜਬਿ ਰੈਨ ॥੧॥
ਸੈਯਾ: ਸੌਚ ਸ਼ਨਾਨ ਜਥਾਵਤ ਕੀਨਸਿ
ਬਾਲਿਕ ਸ਼ਾਹੁਨਿ ਕੇ ਪੁਨ ਆਏ।
ਕੈ ਮਨ ਭਾਵਤਿ ਭੋਜਨ ਕੋ੧
ਮਿਲਿ ਆਪਸ ਮੈਣ ਸ਼ੁਭ ਖੇਲ ਮਚਾਏ।
ਏਕ ਹੁਤੋ ਸਿਸ, ਬਾਕ ਕਹੋ ਤਿਸ
ਸ਼੍ਰੀ ਗੁਰੁ ਜੀ! ਸਲਿਤਾ ਸਮੁਦਾਏ।
ਆਪਨੇ ਧਾਮ ਕੀ ਕੀਨਿ ਤਰੀ੨
ਅਭਿਲਾਖ ਜਥਾ ਬਿਚਰੈਣ ਸਭਿ ਥਾਂਏ ॥੨॥
ਮੋ ਪਿਤ ਭੀ ਚਹਿ ਕੈ ਸੁ ਭਨੋ
-ਪਦ ਪੰਕਜ ਆਪਨਿ ਦੇਹੁ ਛੁਹਾਏ-।
ਖੇਲ ਕਰੈਣ ਜਲ ਬੀਚ ਫਿਰੈਣ
ਨਵਕਾ ਸੁ ਤਰੈਣ ਬਹੁ ਦੂਰ ਭਜਾਏ।
ਯੌਣ ਸੁਨਿ ਕੈ ਸਭਿ ਬਾਲ ਭਨੈਣ
ਗੁਰ ਜੀ ਚਲਿਯੇ ਇਹ ਨੀਕ ਬਤਾਏ।
ਬੂਝਿ ਕੈ੩ ਮਾਤ, ਕ੍ਰਿਪਾਲ ਕੋ ਸੰਗ ਲੈ,
ਗੌਨ ਕਰੋ ਦਰਿਆਵਨ ਥਾਏਣ੪ ॥੩॥
ਸੇਵਕ ਸੰਗ ਅਨੇਕ ਸਮੇਤ
ਬਿਬੇਕ ਕੇ ਸਾਗਰ ਜਾਤਿ ਭਏ।
ਸ਼ਾਹੁ ਨੇ ਆਨਿ ਪ੍ਰਸ਼ਾਦਿ ਧਰੋ
ਅਰਦਾਸ ਕਰੀ ਬਰਤਾਇ ਦਏ।
ਸ਼੍ਰੀ ਪਦ ਪੰਕਜ ਚਾਰੁ ਅੁਠਾਇ
ਟਿਕਾਇ ਭਲੇ ਨਵਕਾ ਪੈ ਥਿਏ੫।
ਬੈਠਿ ਚਲਾਵਤਿ ਭੇ ਜਲ ਮੈਣ
ਮੁਦ ਹੋਤਿ ਅੁਦੋਤਿ ਸਮੂਹ ਲਿਏ ॥੪॥


੧ਕਰਕੇ ਭੋਜਨ ਮਨ ਭਾਂਵਦਾ।
੨ਭਾਵ ਆਪਣੇ ਘਰ ਦੀ ਬੇੜੀ ਬਣਾਈ ਹੈ।
੩ਪੁਜ਼ਛ ਕਰਕੇ।
੪ਦਰਿਆ ਦੀ ਥਾਂ ਵਜ਼ਲ।
੫ਬੇੜੀ ਅੁਪਰ ਇਸਥਿਤ ਕੀਤੇ।

Displaying Page 153 of 492 from Volume 12