Sri Gur Pratap Suraj Granth

Displaying Page 153 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੬੫

੨੨. ।ਦੁਨੀਚੰਦ ਨੇ ਡਰ ਜਾਣਾ॥
੨੧ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੨੩
ਦੋਹਰਾ: ਲਰਤਿ ਚੁਗਿਰਦੇ ਮੋਰਚੇ੧,
ਅੁਠਨਿ ਲਗੇ ਜਿਸ ਕਾਲ।
ਜਾਲਾਬਮਣੀ ਖਾਲਸੇ ਕਸਿ,
ਕਸਿ ਤਜੀ ਅੁਤਾਲ ॥੧॥
ਚੌਪਈ: ਤਜਿ ਤਜਿ ਮੁਰਚਾ ਭਾਜੇ ਜੋਣ ਜੋਣ।
ਕਸਿ ਕਸਿ ਤੁਪਕ ਪ੍ਰਹਾਰੈਣ ਤੋਣ ਤੋਣ।
ਲਗਿ ਲਗਿ ਗੁਲਕਾਣ ਘਾਯਲ ਹੋਏ।
ਘਾਵ ਕੁਥਾਇ ਕਿਤਿਕ ਮਰਿ ਸੋਏ ॥੨॥
ਪਹੁਚਹਿ ਸਿੰਘ ਲੁਟਹਿ ਹਜ਼ਥਾਰਹਿ।
ਜਿਯਤਿ ਮਿਲਹਿ ਕਟੀਆ ਕਰਿ ਡਾਰਹਿ।
ਗਈ ਗੁਰੂ ਢਿਗ ਸੁਧਿ ਤਬਿ ਸਾਰੀ।
ਤਜਿ ਤਜਿ ਮੁਰਚੇ ਜਾਤਿ ਪਹਾਰੀ ॥੩॥
ਬਡੇ ਮੋਰਚੇ ਹੈਣ ਜਿਸ ਥਾਨਾ।
ਤਹਿ ਤਹਿ ਥਿਰੇ ਬਨੇ ਸਵਧਾਨਾ।
ਘੇਰਾ ਦਯੋ ਪੁਰੀ ਕੋ ਛੋਰਿ।
ਘਾਲ ਲੋਹਗੜ ਓਰਹਿ੨ ਗ਼ੋਰ ॥੪॥
ਇਤਨੇ ਮਹਿ ਗੋਪ ਜੁ ਹਲਕਾਰਾ੩।
ਗੁਰ ਢਿਗ ਆਇ ਬ੍ਰਿਤੰਤ ਅੁਚਾਰਾ।
ਪ੍ਰਭੁ ਜੀ! ਅਹੈ ਵਹਿਰ ਸੁਧਿ ਜੈਸੀ।
ਸੁਨੀ ਪਿਖੀ ਮੈਣ ਕਹਿ ਹੌਣ ਤੈਸੀ ॥੫॥
ਰਾਤਿ ਮੋਰਚਾ ਮਾਰੋ ਜਬੈ।
ਭੀਮਚੰਦ ਦੁਖ ਝੂਰੋ ਤਬੈ।
ਰਾਜੇ ਸਕਲ ਹਕਾਰਿ ਸਕੇਲੇ।
ਸਮੇਣ ਰਸੋਈ ਕੇ ਜਬਿ ਮੇਲੇ੪ ॥੬॥
ਸਭਿ ਮਹਿ ਕਹੋ ਮਨੋਰਥ ਆਪਨਿ।
ਲਸ਼ਕਰ ਹੋਇ ਬਿਲਦ ਬਿਖਾਪਨ੫।


੧ਮੋਰਚਿਆਣ ਤੋਣ।
੨ਤਰਫ।
੩ਸੂੰਹੀਆਣ।
੪ਕਰਨੇ ਹੋਏ।
੫ਨਾਸ਼ ਹੁੰਦਾ ਹੈ (ਸਾਡਾ) ।ਵਿ+ਖਾਪਨ = ਬਹੁਤ ਖਪਦਾ ਹੈ॥।

Displaying Page 153 of 386 from Volume 16