Sri Gur Pratap Suraj Granth

Displaying Page 153 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੬੬

੨੧. ।ਧਨ ਜਾਣ ਤੇ ਸੋਗ ਨਾ ਕਰਨਾ। ਲੀਕਾਣ ਦਾ ਦ੍ਰਿਸ਼ਟਾਂਤ॥
੨੦ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੨
ਦੋਹਰਾ: *ਇਮ ਘੇਰਾ ਬਡ ਪਰ ਰਹੋ, ਲਰਹਿ ਖਾਲਸਾ ਜਾਇ।
ਇਕ ਦਿਨ ਤਾਰੀ ਪ੍ਰਭੁ ਕਰੀ, ਬਡ ਰਣਜੀਤ ਬਜਾਇ ॥੧॥
ਚੌਪਈ: ਅੁਤ ਤੇ ਸਕਲ ਗਿਰੇਸ਼ਰ ਚੜ੍ਹੇ।
ਮਾਰੂ ਬਜੇ ਜਥਾ ਭਟ ਲੜੇ।
ਰਣਸਿੰੇ ਸਰਨਾਈ ਢੋਲ।
ਤੁਰਰੀ ਨਾਦ ਨਗਾਰੇ ਬੋਲ ॥੨॥
ਕਲੀਧਰ ਹੈ ਕੈ ਅਸਵਾਰ।
ਚਢੋ ਖਾਲਸਾ ਆਯੁਧ ਧਾਰਿ।
ਜਹਿ ਗਿਰਪਤਨਿ ਮੋਰਚੇ ਕਰੇ।
ਡੇਰੇ ਕਰੇ ਦੂਰ ਜਹਿ ਪਰੇ ॥੩॥
ਤਿਤ ਦਿਸ਼ ਕੋ ਗੁਰ ਅਜ਼ਗ੍ਰ ਸਿਧਾਰੇ।
ਛੁਟੇ ਤੁਫੰਗਨਿ ਕੇ ਕੜਕਾਰੇ।
ਜੁਟੋ ਖਾਲਸਾ ਜੰਗ ਮਝਾਰਾ।
ਜੈ ਬਹੁ ਬਾਰੀ ਕਰੇ ਹੰਕਾਰਾ੧ ॥੪॥
ਆਗੇ ਵਧੋ ਚਲਾਵਤਿ ਗੋਰੀ।
ਦੋਨਹੁ ਦਿਸ਼ਿ ਕੇ ਅੁਰ ਸਿਰ ਫੋਰੀ।
ਸਭਿ ਗਿਰਪਤੀ ਢੁਕੇ ਤਬਿ ਆਈ।
ਲੈ ਲੈ ਨਿਜ ਸਿਪਾਹ ਸਮੁਦਾਈ ॥੫॥
ਜਬਿ ਆਪਸ ਮਹਿ ਦੈ ਦਲ ਜੁਜ਼ਟੇ।
ਗੁਲਕਾਣ ਲਗਿ ਲਗਿ ਅੰਗਨ ਫੁਜ਼ਟੇ।
ਸਨਮੁਖ ਹੋਇ ਨਹੀਣ ਮੁਖ ਫੇਰੇ।
ਬਜੋ ਸਾਰ ਸੋਣ ਸਾਰ ਬਡੇਰੇ ॥੬॥
ਖੋਵਨ ਸਿੰਘਨ ਕੋ ਹੰਕਾਰ।
ਗੁਰੂ ਮੁਰੇ ਤਬਿ ਜੰਗ ਮਝਾਰ।
ਪੀਛੇ ਖਾਇ ਸ਼ਕਿਸਤ ਪਲਾਈ੨।
ਹਟੇ ਸਕਲ ਹੀ ਕਰਤਿ ਲਰਾਈ ॥੭॥
ਜੋ ਸਿੰਘ ਹਟਤੇ ਵਧੇ ਪਹਾਰੀ।


*ਇਹ ਸੌ ਸਾਖੀ ਦੀ ੩੮ ਵੀਣ ਸਾਖੀ ਹੈ।
੧ਬਹੁਤ ਵੈਰੀ ਜੈ ਕਰਨੇ ਕਰ ਹੰਕਾਰ ਹੋ ਗਿਆ ਸੀ।
੨ਪਿਜ਼ਛੇ ਹਾਰ ਖਾ ਕੇ (ਖਾਲਸੇ ਦੀ ਫੌਜ) ਦੌੜੀ।

Displaying Page 153 of 441 from Volume 18