Sri Gur Pratap Suraj Granth

Displaying Page 154 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੬੬

੧੮. ।ਸ਼੍ਰਾਧ ਨਿਰਣੈ॥
੧੭ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੯
ਦੋਹਰਾ: ਸ਼੍ਰੀ ਮੁਖ ਤੇ ਜਬਿ ਇਮ ਕਹੋ,
ਸੁਨਤਿ ਸ਼ਾਸਤਰ ਬਿਜ਼ਪ੍ਰ੧।
ਬੋਲੇ ਇਕ ਮਤ ਹੋਇ ਕੇ,
ਗੁਰ ਸਮੀਪ ਤੇ ਛਿਜ਼ਪ੍ਰ੨ ॥੧॥
ਚੌਪਈ: ਬਿਜ਼ਪ੍ਰ ਨਿਮੰਤ੍ਰਣਿ ਨਿਸ ਕੇ ਕਰੇ੩।
ਸ਼੍ਰਾਧ ਬਿਧੀ ਦੋਪਹਿਰੇ ਢਰੇ੪।
ਅੁਚਿਤ ਬਿਜ਼ਪ੍ਰ ਕੋ ਨਿਜ ਘਰ ਆਨੈ।
ਜੋ ਪ੍ਰਤਿਗ੍ਰਾਹੀ, ਲੇ ਨ ਕੁਦਾਨੈ੫ ॥੨॥
ਮੂਰਤਿ ਛਾਯਾ ਦਾਨ ਨ ਲੇਹਿ੬।
ਅੰਗ ਹੀਨ ਕੁਲਹੀਨ ਨ ਜੇਇ੭।
ਮਹਾਂਦਾਨ੮ ਕੋ ਹੋਇ ਨ ਗ੍ਰਾਹੀ।
ਤੁਲਾ ਦਾਨ ਪਰ ਤ੍ਰਿਯ ਨਹਿ ਚਾਹੀ੯ ॥੩॥
ਪਾਤਕ ਸੂਤਕ ਤੁਲਾ ਨ ਦਾਨ੧੦।
ਤਾਗਹਿ ਜੁਵਤੀ ਭੋਗੀ ਆਨ੧੧।
ਚੋਰ ਨ ਛਲੀਆ ਦੂਤ੧੨ ਨ ਹੋਇ।
ਛਜ਼ਤ੍ਰੀ ਕਰਮ ਨ ਧਾਰਹਿ ਜੋਇ੧੩ ॥੪॥
ਤਕਰੀ ਧਰੈ ਨ ਕੁਦ੍ਰਬ ਭੋਗੀ੧੪।
ਗ੍ਰਹਨ ਦਾਨ ਕੋ ਲੇਇ ਨ੧੫ ਰੋਗੀ+।

੧ਸ਼ਾਸਤ੍ਰੀ ਬ੍ਰਾਹਮਣ ਸੁਣਕੇ ਬੋਲੇ।
੨ਛੇਤੀ।
੩ਬ੍ਰਾਹਮਣ ਲ਼ ਨਿਅੁਤਾ ਰਾਤ ਲ਼ ਦੇਵੇ।
੪ਦੁਪਹਿਰ ਢਲਦਿਆਣ ਕਰੇ।
੫ਵਿਧਿ ਪੂਰਬਕ ਦਾਨ ਲੈਂ ਵਾਲਾ ਤਾਂ ਹੋਵੇ ਪਰ ਕੁਦਾਨ ਲੈਂ ਵਾਲਾ ਨਾ ਹੋਵੇ।
੬ਮੂਰਤੀ ਦੀ ਛਾਇਆ ਦਾ ਦਾਨ ਨਾ ਲਵੇ (ਭਾਵ ਛਾਯਾ ਪਾਤ੍ਰ ਦਾ ਦਾਨ ਨਾ ਲਵੇ)।
੭...... ਲ਼ ਨਾ ਖੁਆਵੇ (ਅ) ਜੇਹੜਾ।
੮ਪ੍ਰਿਥਵੀ, ਹਾਥੀ, ਰਥ, ਕੰਨਾਂ, ਸੋਨੇ ਦੀ ਗਾਂ ਯਾ ਘੋੜੇ ਆਦਿ ਦਾ ਦਾਨ।
੯ਇਸਤ੍ਰੀ ਦਾਨ ਦੇ ਬਦਲੇ ਅੁਸਦੇ ਤੋਲ ਵਿਚ ਧਨ ਲੈਂ ਦਾ ਚਾਹਵਾਨ ਨਾ ਹੋਵੇ।
੧੦ਪਾਤਕ ਸੂਤਕ ਤੇ ਤੁਲਾ ਦਾ ਦਾਨ ਨਾ ਲਵੇ।
੧੧ਆਪਣੀ ਵਹੁਟੀ ਛਜ਼ਡਕੇ ਦੂਜੀਆਣ ਨਾਲ ਭੋਗ ਕਰਨ ਵਾਲਾ ਬ੍ਰਹਮਣ (ਯੋਗ ਨਹੀਣ)।
੧੨ਸੂੰਹੀਆਣ।
੧੩ਛਜ਼ਤ੍ਰੀ ਕਰਮ ਜੋ (ਬ੍ਰਾਹਮਣ) ਨਾ ਕਰਦਾ ਹੋਵੇ।
੧੪ਤਜ਼ਕੜੀ ਨਾ ਤੋਲੇ ਤੇ ਕੁਦ੍ਰਵ ਨਾ ਖਾਵੇ। ।ਕੁਦ੍ਰਵ=ਮਾਸ ਸ਼੍ਰਾਬ ਆਦਿ॥।
੧੫ਲੈਂ ਵਾਲਾ ਨਾ ਹੋਵੇ।
+ਪਾ:-ਸੋਗੀ, ਪੁਨਾ:-ਭੋਗੀ।

Displaying Page 154 of 498 from Volume 17