Sri Gur Pratap Suraj Granth

Displaying Page 154 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੬੭

੧੯. ।ਸ਼੍ਰੀ ਅਰਜਨ ਜੀ ਦੇ ਬਿਨੈ ਪਜ਼ਤ੍ਰ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨੦
ਦੋਹਰਾ: ਜਿਸ ਪ੍ਰਕਾਰ ਸਤਿਗੁਰ ਪਿਤਾ ਕਰਤਿ ਦਿਵਸ ਪ੍ਰਤਿ ਕਾਰ੧।
ਸ਼੍ਰੀ ਅਰਜਨ ਸੰਗਤਿ ਬਿਖੈ ਕਰਤੇ ਤਥਾ ਅਚਾਰ ॥੧॥
ਚੌਪਈ: *ਬੀਤ ਗਯੋ ਲਵਪੁਰਿ ਚਿਰ ਕਾਲ।
ਕਰੀ ਨ ਸਤਿਗੁਰ ਪੁਜ਼ਤ੍ਰ ਸਮਾਲ।
ਜਿਤਿਕ ਨਿਕਟ ਵਰਤੀ ਗੁਰ ਕੇਰੇ।
ਸਭਿ ਪ੍ਰਿਥੀਏ ਤੇ ਡਰਹਿਣ+ ਘਨੇਰੇ ॥੨॥
ਤਿਮ ਜਿਸ ਕੋ ਰੁ ਦੇਖਨ ਕਰਹਿਣ।
ਤਿਮ ਬਰਤਹਿਣ ਅਰੁ ਬਦਨ ਅੁਚਰਹਿਣ।
ਬੋਲਤਿ ਕੋ ਸਨਮਾਨਤਿ ਘਨੇ੨।
ਤਿਸ ਤੇ ਲੇਤਿ ਕਾਜ ਜੋ ਬਨੇ੩ ॥੩॥
ਸ਼੍ਰੀ ਅਰਜਨ ਕੋ ਸਿਮਰਹਿਣ ਨਾਂਹਿਨ।
ਕਬਿ ਪ੍ਰਸੰਗ ਤੇ ਕਰਹਿਣ++ ਸਰਾਹਿ ਨ।
ਸਭਿ ਪ੍ਰਿਥੀਏ ਤੇ ਕਰਿ ਕੈ ਤ੍ਰਾਸੁ।
ਇਸੇ ਸਰਾਹੈਣ ਸੁਗੁਨ ਪ੍ਰਕਾਸ਼੪ ॥੪॥
ਪੁਜ਼ਤ੍ਰ ਪਰਖਬੇ ਹਿਤ ਕਿਹ ਕਾਲ੫।
ਨਹਿਣ ਕਹਿ ਭੇਜੋ ਕਬਹਿ ਕ੍ਰਿਪਾਲੁ।
-ਹਮ ਨੇ ਆਗਾ ਦੀਨਸਿ ਤਾਂਹਿ।
ਤਿਸ ਮਹਿਣ ਨਿਸ਼ਚਲ ਰਹੈ ਕਿ ਨਾਂਹਿ? ॥੫॥
ਬਿਨਾ ਕਹੇ ਚਲਿ ਆਇ ਅਵਾਸੇ।
ਤੌ ਆਇਸੁ ਕੋ ਕਰਹਿ ਬਿਨਾਸੇ।
ਜਬਿ ਲੌ ਹਮ ਕਹਿ ਪਠਹਿਣ ਨ ਤਾਂਹੂੰ।


੧ਹਰ ਰੋਗ਼ ਕਾਰਜ ਕਰਦੇ।
*ਏਥੇ ਛਾਪੇ ਦੇ ਨੁਸਖੇ ਵਿਚ ਚੌਪਈ ਹੈ ਜੋ ਇਸ ਪ੍ਰਕਾਰ ਹੈ-ਤਹਾਂ ਰਹੈਣ ਗੁਰ ਪੁਰਬੀ ਕਰਿਹੀਣ। ਮੁਹਨਿਕਾਦਸ਼ੀ
ਨਾਮ ਅੁਚਰਿਹੀਣ। ਜੋ ਇਸ ਦਿਨ ਮੈਣ ਸੰਗਤਿ ਆਵੈ। ਮਨ ਬਾਣਛਤ ਫਲ ਕੋ ਤਬ ਪਾਵੈ। ਇਹ ਆਖੇਪਕ
ਜਾਪਦੀ ਹੈ, ਕਿਅੁਣਕਿ ਲਿਖਤੀਆਣ ਵਿਚ ਨਹੀਣ ਹੈ। ਇਕ ਲਿਖਤੀ ਦੇ ਹਾਸ਼ੀਏ ਤੇ ਕਿਸੇ ਨੇ ਛਾਪੇ ਤੋਣ ਅੁਤਾਰਾ
ਕੀਤੀ ਹੈ।
+ਪਾ:-ਦਬਹਿ।
੨(ਪ੍ਰਿਥੀਏ) ਦੇ ਬੋਲਂ ਲ਼ ਘਨਾ ਆਦਰ ਦਿੰਦੇ ਸਨ।
੩ਜੋ ਕੰਮ (ਜੋ ਲੋੜ) ਆ ਬਣੇ ਅੁਸ (ਪ੍ਰਿਥੀਏ) ਤੋਣ ਲੈਣਦੇ (ਯਾ ਪੂਰੀ ਕਰਦੇ)।
++ਪਾ:-ਕਰਨ।
੪ਇਸ ਦੇ ਸ਼ੁਭ ਗੁਣਾਂ ਲ਼ ਪ੍ਰਗਟ ਕਰਕੇ।
੫ਕਿਸੇ ਵੇਲੇ ਬੀ।

Displaying Page 154 of 453 from Volume 2