Sri Gur Pratap Suraj Granth

Displaying Page 154 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੬੭

੨੧. ।ਕਅੁਲਾਂ ਦੁਖੀ ਹੋ ਗੁਰੂ ਜੀ ਦੀ ਸ਼ਰਨ ਆਈ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੨
ਦੋਹਰਾ: ਬਿਨ ਗੁਰੁ ਦੇਖੇ ਦੁਖ ਲਹੈ, ਕੌਲਾਂ ਬਹੁ ਬਿਲਲਾਇ।
ਰਿਦੈ ਬਿਲੋਕਨਿ ਲਾਲਸਾ, ਨਹਿ ਅੁਪਾਇ ਕੋ ਪਾਇ ॥੧॥
ਚੌਪਈ: ਕਾਗ਼ੀ ਅਰੁ ਕਾਗ਼ਨਿ ਮਨ ਜਾਨੈਣ।
-ਚਾਬਕ ਲਗੇ ਪੀਰ ਕੋ ਮਾਨੈ੧-।
ਰੁਚਿ ਸੋਣ ਖਾਨ ਪਾਨ ਨਹਿ ਕੀਨਿ।
ਪਰੀ ਰਹੀ ਮੁਖ ਪਰ ਪਟ ਲੀਨਿ ॥੨॥
ਜਬਿ ਸੰਧਾ ਹੋਈ ਤਮ ਛਾਯੋ।
ਦਾਸੀ ਕੋ ਕਹਿ ਕਰ ਸਮੁਝਾਯੋ।
ਜਾਹੁ ਪੀਰ ਢਿਗ ਕੀਜਹਿ ਅਰਗ਼ੀ।
-ਗੁਰ ਜੀ ਦਰਸ਼ਨ ਬਰਜੀ ਡਰਜੀ੨ ॥੩॥
ਸੁਧਿ ਬੁਧਿ ਅਪਰ ਰਹੀ ਨਹਿ ਕੋਈ।
ਕੇਵਲ ਦਰਸ ਪਰਾਯਨ੩ ਹੋਈ।
ਕ੍ਰਿਪਾ ਕਰਹੁ ਬਰ ਬਦਨ ਦਿਖਾਵਹੁ।
ਮੁਝ ਮਰਤੀ ਕੇ ਪ੍ਰਾਨ ਬਚਾਵਹੁ- ॥੪॥
ਦਾਸੀ! ਦਸ਼ਾ ਪਿਖਤਿ ਹੈਣ ਜੈਸੀ।
ਗੁਰ ਢਿਗ ਕਰਹੁ ਨਿਵੇਦਨ੪ ਤੈਸੀ।
ਸੁਨਤਿ ਦੁਖਾਤੁਰ ਦੀਰਘ ਜਾਨੀ।
ਦੁਇ ਦਿਨਿ ਮਹਿ ਦੁਰਬਲੀ ਮਹਾਨੀ ॥੫॥
ਖਾਨ ਪਾਨ ਕੀ ਰੁਚਿ ਜਿਨ ਤਾਗੀ?
ਏਕਹੁ ਬਾਰਿ ਮਹਾਂ ਅਨੁਰਾਗੀ।
ਕਹਿ ਦਾਸੀ ਨੇ ਧੀਰਜ ਦੀਨਿ।
ਕੋਣ ਤਰਫਤਿ ਜੋਣ ਜਲ ਬਿਨ ਮੀਨ? ॥੬॥
ਕਰੋ ਸ਼ੀਘ੍ਰਤਾ ਅਤਿਸ਼ੈ ਨਾਂਹੀ।
ਬਿਰਹ ਸਿੰਧੁ ਤੇ ਪਾਰ ਪਰਾਹੀਣ੫।
ਤਿਮਰ ਭਯੋ ਪਿਖਿ ਗਮਨੀ ਡੇਰੇ।
ਹਾਥ ਜੋਰਿ ਕਰਿ ਖਰੀ ਅਗੇਰੇ ॥੭॥


੧ਪੀੜ ਲ਼ ਮੰਨਦੀ ਹੈ।
੨ਡਰ ਕਰਕੇ ਹੇ ਗੁਰੂ ਜੀ! ਦਰਸ਼ਨ ਤੋਣ ਵਰਜੀ ਹੋਈ ਹਾਂ।
੩ਆਸਰੇ।
੪ਭਾਵ ਦਜ਼ਸ ਦੇਹ।
੫ਪਾਰ ਹੋ ਜਾਏਣਗੀ।

Displaying Page 154 of 494 from Volume 5