Sri Gur Pratap Suraj Granth

Displaying Page 154 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੬੭

੨੨. ।ਸਰਮਜ਼ਦ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੩
ਦੋਹਰਾ: ਇਮ ਸਰਮਦ ਮਨ ਮਸਤ ਹੈ, ਥਿਰਹਿ ਬਗ਼ਾਰ ਮਝਾਰ।
ਇਕ ੁਦਾਇ ਸੰਗ ਲਿਵ ਲਗੀ, ਦੂਸਰ ਸੋਣ ਨ ਚਿਨਾਰ੧ ॥੧॥
ਚੌਪਈ: ਕਬਿ ਕਬਿ ਬਿਜੀਆ੨ ਪਾਨ ਕਰੰਤਾ।
ਇਕ ਚਿਤ ਬ੍ਰਿਤੀ ਕਰਤਿ ਮਤਿਵੰਤਾ।
ਆਨਿ ਦੇਹਿ ਜੋ ਭੋਜਨ ਕੋਈ।
ਤ੍ਰਿਪਤ ਰਹੈ ਖੈ ਹੈ ਮੁਖ ਸੋਈ ॥੨॥
ਏ -ਾਹਸ਼ ਬਨ ਸਮਾਂ ਬਿਤਾਵੈ।
ਬੈਠ ਇਕਾਕੀ ਅਨਦ ਅੁਪਾਵੈ।
ਇਕ ਦਿਨ ਕਰਤਿ ਭੰਗ ਕੋ ਪਾਨਾ।
ਢਿਗ ਮਹਿਜਿਦ੩ ਕੋ ਪਿਖਤਿ ਮੁਲਾਨਾ ॥੩॥
ਸ਼ਰ੍ਹਾ ਵਹਿਰ ਇਹ ਬਿਜੀਆ ਪਾਨਿ।
ਤੂੰ ਕੋਣ ਕਰਤਿ, ਨ ਡਰ ਕੋ ਮਾਨਿ੪।
ਸਰਮਦ ਕਹੋ ਤੋਰ ਹਮ ਡਾਰੀ੫।
ਇਹ ਫਾਸੀ ਹੈ ਗ੍ਰੀਵ ਤੁਮਾਰੀ ॥੪॥
ਮਨ ਕੋ ਖੋਟਾ ਸੁਨਤਿ ਮੁਲਾਨਾ।
ਜਾਇ ਸੰਗ ਨੌਰੰਗ ਬਖਾਨਾ।
ਪੁਰਿ ਮਹਿ ਭੀ ਨ ਸ਼ਰ੍ਹਾ ਪਰ ਪਾਕੀ੬।
ਬਹੁਰ ਬਾਰਤਾ ਕਹੀਅਹਿ ਕਾਣ ਕੀ ॥੫॥
ਹੁਇ ਤੋਰੇ ਤੇ੭ ਸ਼ਰਾ ਅੁਦਾਰਾ।
ਨਾਂਹਿ ਤ ਪਰਿ ਹੈ ਦੀਨ ਬਿਗਾਰਾ।
ਸਰਮਦ ਮਸਤ ਹੋਇ ਕਰਿ ਤੋਰੀ੮।
ਤੋਰਾ ਸ਼ਰ੍ਹਾ ਨ ਜਾਨਹਿ ਤੋਰੀ੯ ॥੬॥


੧ਪਛਾਂ।
੨ਭੰਗ।
੩ਮਸੀਤ।
੪ਡਰ ਲ਼ ਨਹੀਣ ਮੰਨਦਾ।
੫ਅਸਾਂ (ਸ਼ਰਾ) ਤੋੜ ਸੁਟੀ ਹੈਣ।
੬ਸ਼ਰ੍ਹਾ ਪਜ਼ਕੀ ਹੋ ਕੇ ਨਾਂ ਟਰੀ।
੭ਤੋਰਾ=ਹੁਕਮ ਨਾਲ ਚਲਾਅੁਣਾ।
੮ਤੋੜੀ।
੯ਸ਼ਰ੍ਹਾ ਦਾ ਤੋਰਾ ਨਹੀਣ ਜਾਣਦਾ, ਤਾਂ ਤੇ ਤੋੜੀ ਸੂ। ।ਪੰ: ਤੇਗ = ਚਜ਼ਲਂ, ਕਿਸੇ ਹੁਕਮ ਦਾ ਮਨਵਾਇਆ ਜਾਣਾ॥
(ਅ) ਤੂੰ ਜਿਸ (ਕਰੜਾਈ ਨਾਲ) ਸ਼ਰ੍ਹਾ ਤੋਰੀ ਹੈ ਅੁਸ ਦਾ ਤੋਰਾ (ਚਜ਼ਲਂ) ਦੀ ਅੁਸ ਨੇ ਨਹੀਣ ਪ੍ਰਵਾਹ ਕੀਤੀ।

Displaying Page 154 of 412 from Volume 9