Sri Gur Pratap Suraj Granth

Displaying Page 155 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੦

ਸਾਧ! ਸਾਧ!! ਤੁਝ ਕੋ ਅਹੈ, ਇਮਿ ਹੀ ਨਿਤਿ ਕੀਜੈ ॥੨੦॥
ਅੁਤਰਹਿਣ ਸੰਗੀ ਗੰਗ ਕੇ, ਪਾਵੈਣ ਬਿਸਰਾਮਾ।
ਪਾਵਨ ਕੋ ਪਾਵਨ ਕਰਹਿਣ, ਪਾਵਨ ਹੁਇ ਧਾਮਾ੧।
ਬਿਜ਼ਪ੍ਰ ਦੀਨ ਬਨਿ ਬਿਨੈ ਭਨਿ੨, ਮੈਣ ਅਬਿ ਨਹਿਣ ਲੇਅੂਣ।
ਜਬਿ ਸਮ੍ਰਜ਼ਥ ਹੋਵਹੁ ਮਹਾਂ, ਤਬਿ ਲੇਨਿ ਕਰੇਅੂਣ ॥੨੧॥
ਅਬਿ ਮੁਝ ਸੋਣ ਕਹਿ ਦੀਜੀਅਹਿ, -ਬਾਣਛਤ ਹਮ ਦੈ ਹੈਣ-।
ਤਬਿ ਚੇਤਹੁ ਇਸ ਸਮੈਣ ਕੋ, ਹਮ ਆਨਿ ਮਿਲੈ ਹੈਣ।
ਸੁਨਿ ਸ਼੍ਰੀ ਅਮਰ ਬਖਾਨਿਓਣ, ਕੈਸੇ ਤੁਵ ਜਾਨੀ।
ਕੈਸੇ ਐਸ਼ਰਜ ਹੋਇ ਹੈ, ਕਰਿ ਸਕਲ ਬਖਾਨੀ ॥੨੨॥
ਦਿਜ ਭਾਖੋ ਤੁਮ ਪਦ ਪਦਮ, ਪਦਮਾਪਤਿ ਜੈਸੇ੩।
ਅਤਿ ਅੁਜ਼ਤਮ ਲਛਨ ਇਹੀ, ਫਲ ਭਯੋ ਨ ਕੈਸੇ!
ਤਅੂ ਅਗਾਰੀ ਹੋਹਿਗੋ, ਪ੍ਰਭੁ ਜੋਤਿ ਮਿਲੈਹੈ।
ਚਜ਼ਕ੍ਰਵਰਤਿ ਰਾਜਾ ਕਿਧੌਣ, ਕਿਸ ਕਾਲ ਬਨੈ ਹੈ ॥੨੩॥
ਨਿਰਸੰਸੈ ਮਮ ਬਾਰਤਾ, ਨਿਸ਼ਚੈ ਕਰਿ ਲੀਜੈ।
ਐਸ਼ਰਜ ਹੋਇ ਤ ਜਾਚਿਹੌਣ*, ਤਬਹੂੰ ਤੁਮ ਦੀਜੈ।
ਸੁਨਿ ਪ੍ਰਸੰਨ ਚਿਤ ਅਤਿ ਭਏ, ਹੋਵਹੁ ਬਚ ਸਾਚਾ।
ਮਿਲਹੁ ਹਮੈਣ ਤਬਿ ਆਨਿ ਕੈ, ਲਿਹੁ ਜੋ ਕਰਿ ਜਾਚਾ ॥੨੪॥
ਕਹਿ ਦਿਜ ਸੋਣ ਮਾਰਗ ਚਲੇ, ਆਵਨਿ ਕੋ ਧਾਮਾ।
ਇਕ ਬ੍ਰਹਮਚਾਰੀ ਬੇਸ ਮਹਿਣ, ਜਿਹ ਮਤਿ ਅਭਿਰਾਮਾ।
ਮਿਲੋ ਸੰਗ ਸ਼੍ਰੀ ਅਮਰ ਕੇ, ਕਿਯ ਬਚਨ ਬਿਲਾਸਾ।
ਚਲਤਿ ਪੰਥ ਸ਼ੁਭ ਕਥਾ ਪ੍ਰਭੁ, ਬਹੁ ਭਾਂਤਿ ਪ੍ਰਕਾਸ਼ਾ ॥੨੫॥
ਸਰਬ ਦਿਵਸ ਸੰਗੀ ਰਹੇ, ਅੁਤਰੇ ਇਕ ਥਾਨਾ।
ਗਮਨੇ ਬਹੁਰ ਪ੍ਰਭਾਤਿ ਕੋ, ਹਿਤ ਦੁਹੂੰਅਨਿ* ਠਾਨਾ।
ਜਾਵਦਿ ਆਏ ਸਦਨ ਨਿਜ, ਤਾਵਦਿ ਰਹਿ ਸੰਗਾ੪।
ਖਾਨ ਪਾਨ ਇਕਠੋ ਕਰਹਿਣ, ਸਿਮਰਤਿ ਅੁਰ ਗੰਗਾ ॥੨੬॥
ਘਰ ਅਪਨ ਸ਼੍ਰੀ ਅਮਰ ਜੂ, ਆਨੋ ਬ੍ਰਹਮਚਾਰੀ।
ਸਾਦਨ ਖਾਨ ਰੁ ਪਾਨ ਕੋ, ਦੀਨਸਿ ਹਿਤ ਧਾਰੀ।


੧ਚਰਨਾਂ ਲ਼ ਪਾਅੁਣਾ ਕਰਦੇ ਹਨ (ਯਾਤ੍ਰੀ ਤਾਂਤੇ) ਪਵਿਜ਼ਤ੍ਰ ਹੋ ਜਾਣਦਾ ਹੈ ਘਰ (ਤੁਸਾਡਾ)।
੨ਬੇਨਤੀ ਕੀਤੀ।
੩ਵਿਸ਼ਲ਼ ਵਰਗਾ ਕਮਲ (ਚਿੰਨ੍ਹ) ਤੁਸਾਡੇ ਚਰਨਾਂ ਵਿਚ ਹੈ।
*ਪਾ:-ਤਬ ਹੀ ਚਹੌ।
*ਪਾ:-ਦੁਲਹਨ।
੪ਭਾਵ ਘਰ ਪਹੁੰਚਦੇ ਤਕ ਨਾਲ ਰਿਹਾ।

Displaying Page 155 of 626 from Volume 1