Sri Gur Pratap Suraj Granth

Displaying Page 155 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੬੮

੧੯. ।ਭਾਈ ਸਾਧੂ ਰੂਪਾ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੦
ਦੋਹਰਾ: ਪੂਰਨ ਭੇ ਨਵ ਮਾਸ ਜਬਿ, ਅੁਪਜੋ ਸੁਤ ਬਡਭਾਗ।
ਸੁੰਦਰ ਬਦਨ ਸੁਹਾਇ ਪਿਖਿ, ਨਰ ਨਾਰੀ ਅਨੁਰਾਗ ॥੧॥
ਚੌਪਈ: ਭਯੋ ਬਰਖ ਦਿਨ ਕੋ ਜਬਿ ਬਾਲਿਕ।
ਲੇ ਗੁਰ ਢਿਗ ਪਹੁੰਚੇ ਤਤਕਾਲਕ।
ਸ਼੍ਰੀ ਹਰਿ ਗੋਵਿੰਦ ਹੁਤੇ ਸੁਧਾਸਰ।
ਸਾਧੂ ਕੀਨਿ ਸ਼ਨਾਨ ਅਘਨਹਰ੧ ॥੨॥
ਜਥਾ ਸ਼ਕਤਿ ਧਰਿ ਭੇਟ ਅਗਾਰੀ।
ਹਾਥ ਜੋਰਿ ਕਰਿ ਬੰਦਨ ਧਾਰੀ।
ਬਾਨੀ ਬਿਨਤੀ ਸਹਤ ਅੁਚਾਰੀ।
ਤੁਮ ਕ੍ਰਿਪਾਲ ਹੈ ਕੁਮਤਿ ਬਿਦਾਰੀ ॥੩॥
ਇਹੁ ਰਾਵਰ ਕੀ ਬਖਸ਼ੀ ਦਾਤ।
ਸੁੰਦਰ ਭਾਗਵਾਨ ਭਾ ਤਾਤ।
ਨਾਮ ਆਪ ਹੀ ਰਾਖਨ ਕਰੀਅਹਿ।
ਹੁਇ ਸਿਖ ਤੁਮਰੋ ਬਾਕ ਅੁਚਰੀਅਹਿ ॥੪॥
ਸ਼੍ਰੀ ਗੁਰ ਪਿਖੋ ਰੂਪ ਅਭਿਰਾਮੂ।
ਰੂਪ ਚੰਦ ਧਰਿ ਯਾਂ ਤੇ ਨਾਮੂ।
ਭਾਈ ਰੂਪਾ ਇਹੁ ਬਿਦਿਤਾਇ।
ਗੁਰ ਸਿਜ਼ਖੀ ਧਰਿ ਹੈ ਅਧਿਕਾਇ ॥੫॥
ਸੁਨਿ ਗੁਰ ਬਰ ਦੰਪਤਿ ਹਰਖਾਏ।
ਕੇਤਿਕ ਦਿਨ ਗੁਰ ਨਿਕਟਿ ਬਿਤਾਏ।
ਪੁਨ ਆਗਾ ਲੇ ਕਰਿ ਘਰ ਆਏ।
ਸਤਿਗੁਰ ਕੋ ਸਿਮਰਤਿ ਸੁਖ ਪਾਏ ॥੬॥
ਖਸ਼ਟ ਮਾਸ ਕਬਿ ਬਰਖ ਬਿਤਾਵੈਣ।
ਧਰਹਿ ਭਾਅੁ ਗੁਰ ਦਰਸ਼ਨ ਜਾਵੈਣ।
ਜਥਾ ਸ਼ਕਤਿ ਪਟ ਦਰਬ ਚਢਾਵੈਣ।
ਲੇ ਆਇਸੁ ਪੁਨ ਨਿਜ ਘਰ ਆਵੈਣ ॥੭॥
ਪਾਰਿ ਪੁਜ਼ਤ੍ਰ ਕੋ ਕੀਨਿ ਬਡੇਰਾ।
ਸਿਜ਼ਖੀ ਮਹਿ ਚਿਤ ਜਾਹਿ ਘਨੇਰਾ।
ਪਿਤ ਸੁਤ ਸਿਜ਼ਖੀ ਅਧਿਕ ਕਮਾਈ।


੧ਪਾਪਾਂ ਦੇ ਨਾਸ਼ਕ (ਸ਼੍ਰੀ ਅੰਮ੍ਰਤ ਸਰੋਵਰ ਵਿਚ)।

Displaying Page 155 of 473 from Volume 7