Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੧
ਭਈ ਨਿਸਾ ਹਿਤ ਸੈਨ ਕੇ, ਅੂਪਰ ਆਰੂਢੇ।
ਕਰਹਿਣ ਪਰਸਪਰ ਬਾਰਤਾ, ਅੰਤਰਗਤਿ ਗੂਢੇ੧ ॥੨੭॥
ਕਿਸ ਪ੍ਰਸੰਗ ਪਰ ਬਾਰਤਾ, ਬੋਲੋ ਬ੍ਰਹਮਚਾਰੀ।
ਗੁਰੂ ਤੁਮਾਰੋ ਕਵਨ ਹੈ, ਕਿਮ ਦੀਖਾ ਧਾਰੀ੨?
ਸੁਨਿ ਸ਼੍ਰੀ ਅਮਰ ਬਖਾਨਿਓ, ਗੁਰੁ ਮੋਹਿ ਨ ਪਾਯੋ।
ਖੋਜ ਰਹੋ ਅਭਿਲਾਖ ਸੋਣ, ਕੋ ਦ੍ਰਿਸ਼ਟਿ ਨ ਆਯੋ ॥੨੮॥
ਨਹਿਣ ਦੀਖਾ ਕਿਸ ਕੀ ਲਈ, ਮੈਣ ਕਰੀ ਨ ਸੇਵਾ।
ਅਬਿ ਲਗ ਬਾਣਛਤ ਹੌਣ ਰਿਦੈ, ਕਰਿਹੌਣ ਗੁਰਦੇਵਾ।
ਸੁਨਤਿ ਦੁਖੋ ਅਤਿ ਚਿਤ ਬਿਖੈ, ਬੋਲੋ ਬ੍ਰਹਮਚਾਰੀ।
ਤਪ ਤੀਰਥ ਬ੍ਰਤਿ ਘਾਲ ਬਡ, ਭੀ ਬਿਫਲ੩ ਹਮਾਰੀ ॥੨੯॥
ਮਹਾਂ ਸ਼੍ਰਮਤਿ੪ ਹੁਇ ਮੈਣ ਕਰੇ, ਸਭਿ ਬਾਦਿ ਗਵਾਏ।
ਭਯੋ ਅਚਾਨਕ ਸਾਥ ਤੁਮ, ਇਮਿ ਕਹਿ ਪਛੁਤਾਏ।
ਨਿਗੁਰੇ ਕੋ ਸੰਗੀ ਭਯੋ, ਕਿਯ ਖਾਨ ਰੁ ਪਾਨਾ।
ਪੁੰਨ ਅਕਾਰਥ ਸਭਿ ਭਏ, ਮੁਝ ਚਿੰਤ ਮਹਾਂਨਾ ॥੩੦॥
ਬ੍ਰਿਜ਼ਧ ਹੋਤਿ ਲੌ ਇਮ ਰਹੇ੫, ਨਹਿਣ ਗੁਰੂ ਬਨਾਯੋ?
ਮਹਾਂ ਕਰਮ ਖੋਟਾ ਕਿਯੋ, ਮਨਮਤਿ ਬਿਰਮਾਯੋ।
ਚਿਤ ਮਹਿਣ ਅਤਿ ਰਿਸ ਕਰਤਿ ਹੀ, ਅੁਠਿ ਮਾਰਗ ਲੀਨਾ।
ਅਮਰਦਾਸ ਪਸ਼ਚਾਤਿ ਤਿਸੁ, ਪਛੁਤਾਵਨਿ ਕੀਨਾ ॥੩੧॥
ਅਪਰ ਸਰਬ ਹੀ ਸੁਧ ਗਈ, ਇਕ ਹੀ ਲਿਵ ਲਾਗੀ।
-ਗੁਰੂ ਮਿਲਹਿਣ, ਕਰਿ ਲੇਇ ਹੌਣ- ਇਜ਼ਛਾ ਬਹੁ ਜਾਗੀ।
ਪ੍ਰਭੁ ਆਗੈ ਬਿਨਤੀ ਕਰੀ -ਪੂਰਹੁ ਮਮ ਆਸਾ।
ਦੀਨਬੰਧੁ ਹਰਿ ਦਯਾਨਿਧਿ! ਲਖਿ ਦਾਸਨ ਦਾਸਾ ॥੩੨॥
ਰਾਵਰ ਕੇ ਪਦ ਪਦਮ ਤੇ, ਨਿਕਸੀ ਸ਼ੁਭ ਗੰਗਾ।
ਸੇਵੀ ਮੈਣ ਬਹੁ ਕਾਲ ਲਗ, ਨਿਸ਼ਕਾਮ ਅੁਮੰਗਾ।
ਅਬਿ ਸਤਿਗੁਰ ਮੁਝ ਕੋ ਮਿਲੈ, ਸਭਿ ਹੂੰ ਫਲ ਪਾਅੂਣ।
ਅੰਤਰਜਾਮੀ ਸਰਬ ਕੇ, ਕਹਿ ਕਿਸਹਿ ਸੁਨਾਅੂਣ- ॥੩੩॥
ਚਿੰਤਾ ਚਿਤ ਤੇ ਦੀਨ ਹੁਇ, ਬਿਨਤੀ ਬਹੁ ਭਾਖੇ।
ਦਿਵਸ ਨ ਬੀਤੇ ਦੁਖਦ ਬਹੁ, ਅੁਰ ਗੁਰੁ ਅਭਿਲਾਖੇ।
੧ਭਾਵ, ਦਿਲ ਦੀਆਣ ਗੂੜ੍ਹੀਆਣ ਗਜ਼ਲਾਂ।
੨ਤੇ ਕਿਵੇਣ ਗੁਰ ਮੰਤ੍ਰ ਲਿਆ ਹੈ?
੩ਬਿਅਰਥ।
੪ਮੇਹਨਤ ਨਾਲ।
੫ਭਾਵ ਗੁਰੂ ਹੀਨ ਰਿਹਾ।