Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੬੯
੨੪. ।ਸ਼੍ਰੀ ਗੁਰੂ ਗ੍ਰੰਥ ਜੀ ਜਲ ਵਿਚ ਰਜ਼ਖੇ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੫
ਦੋਹਰਾ: ਠਾਂਢੇ ਤਰੀ ਪ੍ਰਤੀਖਤੇ, ਪਿਖਤਿ ਪਾਛਲੋ ਸਾਥ।
-ਆਇ ਮਿਲਹਿ ਇਕਠੇ ਸਕਲ-, ਅੁਲਘਤਿ ਕੋ ਚਹਿ ਨਾਥ ॥੧॥
ਚੌਪਈ: ਅਲਪ ਵਸਤੁ ਕੁਛ ਸਦਨ ਮਝਾਰੀ੧।
ਧੀਰਮਜ਼ਲ ਕੋ ਦੀਨਸਿ ਸਾਰੀ੨।
ਲਘੁ ਤੁਰਗਨਿ ਪਰ ਧਰਿ ਸੋ ਲਾਏ।
ਸਨੇ ਸਨੇ ਗੁਰ ਢਿਗ ਚਲਿ ਆਏ ॥੨॥
ਕੇਤਿਕ ਸਿਜ਼ਖ ਫਕੀਰ ਕਿਤੇਕ।
ਮਿਲ ਸੰਗੀ ਭੇ ਜਲਧਿ ਬਿਬੇਕ੩।
ਆਇ ਆਇ ਗੁਰ ਢਿਗ ਹੁਇ ਠਾਂਢੇ।
ਸ਼ਰਧਾਲੂ ਪ੍ਰੇਮੀ ਮਨ ਗਾਢੇ ॥੩॥
ਇਤਨੇ ਮਹਿ ਸਿਖ ਸੋ ਚਲਿ ਆਯੋ।
ਗੁਰੂ ਗ੍ਰਿੰਥ ਜਿਨ ਸੀਸ ਅੁਠਾਯੋ।
ਦੇਖਤਿ ਗੁਰ ਅਰ ਸਿਖ ਤਿਸ ਓਰ।
ਬੰਦਨ ਕਰੀ ਸਕਲ ਕਰ ਜੋਰਿ ॥੪॥
ਤੇਗ ਬਹਾਦਰ ਗੁਰੂ ਬਖਾਨਯੋ।
ਕੌਨ ਗ੍ਰਿੰਥ ਸਾਹਿਬ ਇਹ ਆਨੋ।
ਕਿਤ ਲੇ ਜਾਇ੪, ਅਹੈ ਕਿਸ ਪਾਸ?
ਬੂਝਹੁ ਇਸ ਕੋ, ਕਰਹੁ ਪ੍ਰਕਾਸ਼੫ ॥੫॥
ਤਬਿ ਕ੍ਰਿਪਾਲ ਗੁਜਰੀ ਕੋ ਭ੍ਰਾਤ।
ਸਰਬ ਸੁਨਾਇ ਭਨੋ ਸੁ ਬ੍ਰਿਤਾਂਤ।
ਸ਼੍ਰੀ ਗੁਰ ਅਰਜਨ ਪ੍ਰਥਮ ਲਿਖਾਯੋ।
ਧੀਰਮਜ਼ਲ ਸੋ ਛਲ ਕਰਿ ਪਾਯੋ ॥੬॥
ਡੇਰਾ ਲੂਟ ਲੀਨਿ ਜਬਿ ਸਾਰੇ।
ਤਬਿ ਤੇ ਆਯਹੁ ਸਦਨ ਹਮਾਰੇ।
ਮਹਾਂ ਮਹਾਤਮ ਹੈ ਇਸ ਕੇਰਾ।
ਜਿਸ ਕੇ ਦਰਸ਼ਨ ਪੁੰਨ ਘਨੇਰਾ ॥੭॥
੧ਭਾਵ ਥੋੜਾ ਕੁਛ ਹੀ ਘਰ ਵਿਜ਼ਚ ਸੀ।
੨(ਆਪ) ਦੇ ਦਿਜ਼ਤੀ ਸੀ।
੩ਗੁਰੂ ਜੀ ਦੇ ਨਾਲ ਹੋ ਗਏ।
੪ਕਿਥੇ ਲੈ ਜਾ ਰਿਹਾ ਹੈ।
੫ਭਾਵ (ਸਾਲ਼) ਦਜ਼ਸੋ।