Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੬੯
੨੦. ।ਗੁਰੂ ਜੀ ਗੋਇੰਦਵਾਲ ਪਹੁੰਚੇ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੧
ਦੋਹਰਾ: ਸ਼੍ਰੀ ਗੁਰ ਹਰਿਗੋਵਿੰਦ ਜੀ, ਅੁਲਘੇ ਪੰਥ ਅਸ਼ੇਖ।
ਪਹੁਚੇ ਗੋਇੰਦਵਾਲ ਤਬਿ, ਚਤੁਰ ਘਟੀ ਦਿਨ ਸ਼ੇਖ੧ ॥੧॥
ਚੌਪਈ: ਪੁਰਿ ਮਹਿ ਸੁਧਿ ਹੋਈ ਤਤਕਾਲਾ।
ਮੁਲ ਮਾਰਿ ਗੁਰ ਸੁਭਟ ਬਿਸਾਲਾ।
ਰਣ ਕਰਿ ਤੁਰਕ ਸੰਬੂਹ ਸੰਘਾਰੇ।
ਜਿਯਤਿ ਬਚੇ ਜਿ ਭਾਜਿ ਸਿਧਾਰੇ ॥੨॥
ਇਸ ਥਲ, ਜੁਤਿ ਕੁਟੰਬ ਗੁਰੁ ਆਏ।
ਜਿਨ ਕੇ ਸੰਗ ਸੁਭਟ ਸਮੁਦਾਏ।
ਤਜਿ ਤਜਿ ਨਿਜਿ ਨਿਜਿ ਕਾਜ ਸਿਧਾਏ।
ਕਹਿ ਗੁਰ ਦਰਸਹਿ ਦੌਰਤਿ ਆਏ ॥੩॥
ਲੇ ਕਰਿ ਮੇਵਾ ਗਨ ਪਕਵਾਨ।
ਆਇ ਮਿਲੇ ਸਤਿਗੁਰੁ ਭਗਵਾਨ।
ਧਰਿ ਪ੍ਰਸਾਦਿ ਕੋ ਬੰਦਨ ਕੀਨਿ।
ਹਾਥ ਜੋਰਿ ਸਿਖ ਭਏ ਅਧੀਨ ॥੪॥
ਕ੍ਰਿਪਾ ਦ੍ਰਿਸ਼ਟਿ ਤੇ ਸਰਬ ਨਿਹਾਰੇ।
ਕੁਸ਼ਲ ਪ੍ਰਸ਼ਨ ਸਭਿ ਸੰਗ ਅੁਚਾਰੇ।
ਆਸਾਸਨਿ੨ ਕਰਿ ਸਾਥ ਲਏ ਹੈਣ।
ਪ੍ਰਿਥਮ ਬਾਵਲੀ ਨਿਕਟਿ ਗਏ ਹੈਣ ॥੫॥
ਬੰਦਨ ਕੀਨਿ ਅਗਾਰੀ ਥਿਰੇ।
ਡੇਰਾ ਸਕਲ ਵਹਿਰ ਹੀ ਕਰੇ।
ਬੈਠਿ ਤਹਾਂ ਗੁਰੁ ਸਿਜ਼ਖ ਪਠਾੋ।
ਸਭਿ ਕੁਟੰਬ ਕੋ ਨਿਕਟਿ ਬੁਲਾਯੋ ॥੬॥
ਪੰਚਹੁ ਸਾਹਿਬਗ਼ਾਦੇ ਆਨੋ।
ਕਹਹੁ ਜਾਇ -ਬਾਪੀ ਇਸ਼ਨਾਨੋ-।
ਧਾਇ ਸਿਜ਼ਖ ਡੇਰੇ ਮਹਿ ਆਯਹੁ।
ਸਭਿ ਸੋਣ ਸਤਿਗੁਰੁ ਹੁਕਮ ਸੁਨਾਯਹੁ ॥੭॥
ਸੁਨਿ ਸਭਿ ਗਏ ਕਰਨਿ ਇਸ਼ਨਾਨ।
੧ਬਾਕੀ ਸੀ।
੨ਪਿਆਰ ਦੇਕੇ ।ਸੰਸ: ਅਸਾਸਨ = ਦਿਲਾਸਾ॥