Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੬
ਲੋਹੇ ਕੋ ਪਾਰਸ ਛੁਵੈ, ਕੰਚਨ ਹੁਇ ਜਾਈ।
ਮਮ* ਮਨੂਰ ਕੋ ਗੁਰ ਮਿਲਹਿਣ, ਸੁਧ ਕਰਹਿਣ ਬਨਾਈ।
ਮਨਹੁ ਸਬਦ ਮੁਝ ਪਰ ਕਿਯੋ੧, ਅਸ ਦਸ਼ਾ ਸਰੀਰਾ-।
ਇਮ ਬਿਚਾਰਿ ਬੂਝਤਿ ਭਏ, ਆਸ਼ੈ ਗੰਭੀਰਾ੨ ॥੧੦॥
ਸ਼ਬਦ ਕਰੋ ਕਿਸ ਕੋ ਅਹੈ, ਕਿਤ ਤੇ ਤੁਮ ਪਾਵਾ?
ਕਰਨਹਾਰਿ੩ ਅਬਿ ਹੈ ਕਿ ਨਹਿਣ? ਜਿਨ ਸ਼ੁਭ ਪਦ ਗਾਵਾ।
ਸੁਨਤਿ ਰੋਮ ਹਰਖਨ ਭਯੋ੪, ਮਨ ਪ੍ਰੇਮ ਬੰਧਾਯੋ।
ਮੇਰੇ ਹੇਤ ਅੁਧਾਰਿਬੇ, ਇਹ ਰੁਚਿਰ ਬਨਾਯੋ ॥੧੧॥
ਸੁਨਿ ਬੀਬੀ ਅਮਰੋ ਕਹੋ, ਸ਼੍ਰੀ ਨਾਨਕ ਪੂਰੇ।
ਤਿਨਹੁ ਬਨਾਯੋ ਸ਼ਬਦ ਕੋ, ਜਿਸ ਮਹਿਣ ਫਲ ਰੂਰੇ।
ਅਪਰ ਬਹੁਤ ਬਾਨੀ ਬਨੀ, ਤਿਨ ਕੇ ਮੁਖ ਦਾਰਾ।
ਜਿਸ ਕੇ ਪਠਿਬੇ ਪ੍ਰੇਮ ਤੇ, ਭਅੁਜਲ ਨਿਸਤਾਰਾ ॥੧੨॥
ਸੁਨਹਿਣ ਪਠਹਿਣ ਮੇਰੋ ਪਿਤਾ ਮਨ* ਪ੍ਰੇਮ ਬਿਸਾਲਾ।
ਗਾਇਣ ਰਬਾਬੀ ਤਿਨਹੁ ਢਿਗ, ਥਿਤ ਦੋਨਹੁ ਕਾਲਾ।
ਸ਼੍ਰੀ ਸਤਿਗੁਰੁ ਨਾਨਕ ਅਬੈ, ਬੈਕੁੰਠ ਪਧਾਰੇ।
ਨਿਜ ਸਥਾਨ ਨਿਜ ਜੋਤਿ ਦੇ, ਮਮ ਪਿਤਾ ਬਿਠਾਰੇ ॥੧੩॥
ਤਿਨਹੁਣ ਨਿਕਟ ਤੇ ਕੰਠ ਕਰਿ, ਬਹੁ ਸੁਨਤਿ ਰਹੰਤੀ੫।
ਸਤਿਗੁਰ ਗਿਰਾ ਪ੍ਰਚਾਰ ਤਹਿਣ, ਗਨ ਕਿਲਵਿਖ ਹੰਤੀ।
ਸੇਵਤਿ ਸਿਜ਼ਖ ਅਨੇਕ ਹੈਣ, ਜਿਨ ਕੇ ਵਡਭਾਗਾ।
ਸਰਬ ਬਿਕਾਰਨਿ ਤਾਗਿ ਕੈ, ਮਨ ਸਿਮਰਨ ਜਾਗਾ ॥੧੪॥
ਸੁਨਤਿ ਅਮਰ ਬੋਲੇ ਬਹੁਰ, ਦੁਹਿਤਾ੬! ਸੁਨਿ ਲੀਜੈ।
ਮੇਰੇ ਪਰ ਅੁਪਕਾਰ ਇਹੁ, ਕਰੁਨਾ ਕਰਿ ਕੀਜੈ।
ਲੇਹੁ ਸੰਗ ਤਹਿਣ ਕੋ ਚਲਹੁ, ਦਿਹੁ ਮੋਹਿ ਮਿਲਾਈ।
ਦਰਸ਼ਨ ਕੀ ਪਾਸਾ ਲਗੀ, ਅਬ ਰਹੋ ਨ ਜਾਈ ॥੧੫॥
ਬ੍ਰਿਜ਼ਧ ਅਨਾਥ ਅਜਾਨ ਮੈਣ, ਸਮਰਥ ਤੇ ਹੀਨਾ।
*ਪਾ:-ਸਮ।
੧ਮੇਰੀ (ਹਾਲਤ) ਤੇ ਰਚਿਆ ਹੈ।
੨ਭਾਵ ਸ੍ਰੀ ਅਮਰ ਜੀ।
੩ਰਚਂ ਵਾਲੇ।
੪ਲੂੰ ਖਿੜ ਗਏ।
*ਪਾ-ਨਿਤ।
੫ਭਾਵ ਮੈਣ ਆਪਣੇ ਪਿਤਾ ਗੁਰੂ ਜੀ ਪਾਸੋਣ ਬਹੁਤ ਸੁਣਦੀ ਰਹਿਣਦੀ ਹਾਂ ਓਥੋਣ ਹੀ ਕੰਠ ਕੀਤਾ ਹੈ।
੬ਹੇ ਬੇਟੀ!