Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੭੩
੨੩. ।ਅੁਦਾਸੀਆਣ ਦਾ ਖਿਸਕਂਾਂ॥
੨੨ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੪
ਦੋਹਰਾ: ਸਤਿਗੁਰ ਕੇ ਭਟ ਕੁਛ ਹੁਤੇ, ਜਹਿ ਭੰਗਾਂੀ ਥਾਨ।
ਫਤੇਸ਼ਾਹ ਆਗਮਨ ਕੋ, ਸੁਨਿ ਕਰਿ ਕੈ ਨਿਜ ਕਾਨ ॥੧॥
ਚੌਪਈ: ਸੁਧਿ ਭੇਜੀ ਸਤਿਗੁਰ ਕੇ ਤੀਰ।
ਆਯੋ ਨ੍ਰਿਪ ਲੈ ਅਨਗਨ ਬੀਰ।
ਅੁਰ ਅਹੰਕਾਰ ਅਧਿਕ ਜਿਨ ਧਰੋ।
ਭੋਰਿ ਹੋਤਿ ਹੀ ਚਾਹਤਿ ਲਰੋ ॥੨॥
ਆਪ ਕਰੋ ਤਾਰੀ ਸਭਿ ਰੀਤਿ।
ਆਵਹੁ ਲੇਹੁ ਤੁਰਤ ਰਿਪੁ ਜੀਤ*।
ਇਸ ਮਹਿ ਦੇਰ ਨ ਜਾਨਹੁ ਕੋਈ।
ਨਿਸ਼ਚੇ ਪ੍ਰਾਤਿ੧ ਮਹਾਂ ਰਣ ਹੋਈ ॥੩॥
ਆਇ ਪਾਂਵਟੇ ਸਤਿਗੁਰ ਪਾਸ।
ਸਕਲ ਵਾਰਤਾ ਕੀਨਿ ਪ੍ਰਕਾਸ਼।
ਸੁਨਿ ਸਭਿ ਰੀਤਿ ਕੀਨਿ ਰਣ ਤਾਰੀ।
ਇਕ ਸਿਖ ਢਿਗ ਪਿਖਿ ਗਿਰਾ ਅੁਚਾਰੀ੨ ॥੪॥
ਸਾਧ ਅੁਦਾਸੀ ਜੇ ਸਮੁਦਾਇ।
ਸਭਿ ਕੇ ਸੰਗ ਕਹੋ ਅਬਿ ਜਾਇ।
-ਸਿਰ ਪਰ ਬਾਣਧਿ ਲੇਹੁ ਦਸਤਾਰ।
ਕਰਿ ਅੁਤਸਾਹ ਸ਼ਸਤ੍ਰ ਲਿਹੁ ਧਾਰਿ ॥੫॥
* ਭੰਗਾਂੀ ਵਲ ਜਦ ਡੇਹਰੇ ਵਜ਼ਲੋਣ ਦਰਿਆ ਪਾਰ ਕਰਕੇ ਆਓ ਤਾਂ ਇਕ ਲਮਾ ਮੈਦਾਨ ਹੈ ਦਰਿਆ ਦੇ ਕੰਢੇ
ਕੰਢੇ, ਜੋ ਚੌੜਾ ਬਹੁਤ ਨਹੀਣ ਪਰ ਕਾਫੀ ਹੈ। ਇਹ ਮੈਦਾਨ ਚੌੜੇ ਦਾਓਣ ਜਿਜ਼ਥੇ ਮੁਕਦਾ ਹੈ ਅਜ਼ਗੇ ਕੁਛ ਅੁਚਾਈ
ਅੁਤੇ ਫੇਰ ਪਜ਼ਧਰੀ ਧਰਤੀ ਦਾ ਮੈਦਾਨ ਹੈ, ਸਤਿਗੁਰਾਣ ਨੇ ਇਸ ਅੁਜ਼ਚੇ ਮੈਦਾਨ ਤੇ ਆਪਣੀ ਸੈਨਾ ਦਾ ਡੇਰਾ
ਲਵਾਇਆ ਸੀ। ਹੁਣ ਤਕ ਇਸ ਅੁਚਾਈ ਤੋਣ ਧਾਵਾ ਕਰਨ ਵੇਲੇ ਹੇਠਾਂ ਜਾਣ ਲਈ ਗਅੂ ਘਾਟ ਰਸਤਾ ਮੌਜੂਦ
ਹੈ? ਅੁਹ ਰੁਜ਼ਖ ਬੀ ਖੜਾ ਹੈ ਜਿਸ ਦੇ ਹੇਠਾਂ ਬੀਰਾਸਨ ਹੋਕੇ ਸਤਿਗੁਰਾਣ ਅਮੋਘ ਬਾਣ ਚਲਾਏ ਸਨ। ਅਸਲ ਵਿਜ਼ਚ
ਇਥੇ ਖੜੋਕੇ ਹੀ ਪਤਾ ਲਗਦਾ ਹੈ ਕਿ ਸਤਿਗੁਰੂ ਜੀ ਰਣ ਵਿਦਾ ਦੇ ਕਿੰਨੇ ਪ੍ਰਬੀਨ ਸਨ। ਆਪ ਨੇ ਅੁਹ
ਟਿਕਾਣਾ ਚੁਂਿਆ ਹੈ ਕਿ ਜਿਜ਼ਥੇ ਸ਼ਜ਼ਤ੍ਰ ਦਲ ਸਾਰਾ ਆਪਣੇ ਤੀਰ ਤੁਫੰਗ ਦੀ ਗ਼ਦ ਹੇਠਾਂ ਹੋ ਜਾਣਦਾ ਹੈ। ਇਹ
ਮੋਰਚਾ ਗ਼ਰੂਰ ਕੁਛ ਦਿਨ ਪਹਿਲੋਣ ਪਜ਼ਕਾ ਕੀਤਾ ਹੋਣਾ ਹੈ। ਦੇਖੋ ਅੰਸੂ ੨੪ ਦਾ ਅੰਕ ੩੬ ਤੇ ੪੦।
ਗੁਰੂ ਜੀ ਨੇ ਭੰਗਾਂੀ ਜੁਜ਼ਧ ਦਾ ਹਾਲ ਬਚਿਜ਼ਤ੍ਰ ਨਾਟਕ ਵਿਜ਼ਚ ਆਪ ਲਿਖਿਆ ਹੈ। ਅੁਸ ਵਿਜ਼ਚ ਜੰਗ ਦਾ
ਵੇਰਵਾ ਤਾਂ ਹੈ ਪਰ ਭੀਮੇ ਆਦਿ ਦੇ ਕਾਰਣਾਂ ਦਾ ਗ਼ਿਕਰ ਕੋਈ ਨਹੀਣ। ਪਰ ਫਤੇਸ਼ਾਹ ਵਜ਼ਲੋਣ ਹਮਲਾ ਹੋਇਆ ਹੈ
ਤੇ ਗੁਰੂ ਜੀ ਵਜ਼ਲੋਣ ਕੋਈ ਗਲ ਐਸੀ ਨਹੀਣ ਹੋਈ ਕਿ ਅੁਹ ਜੰਗ ਕਰੇ, ਇਹ ਗਲ ਇਕ ਸਤਰ ਵਿਜ਼ਚ ਸਤਿਗੁਰਾਣ
ਨੇ ਆਪ ਅੁਥੇ ਐਅੁਣ ਦਜ਼ਸੀ ਹੈ
ਫਤੇਸ਼ਾਹ ਕੋਪਾ ਤਬ ਰਾਜਾ ॥ ਲੋਹ ਪਰਾ ਹਮ ਸੋਣ ਬਿਨ ਕਾਜਾ ॥
੧ਸਵੇਰੇ।
੨(ਗੁਰੂ ਜੀ ਨੇ) ਆਗਾ ਕੀਤੀ।