Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੭੪
ਬਸਹਿ ਤਹਾਂ ਜਹਿ ਭਾਵਤਿ ਮਨ ਕੋ।
ਤਬਿ ਡਜ਼ਲਾ ਦੋਨਹੁ ਢਿਗ ਗਯੋ।
ਹਾਥ ਜੋਰਿ ਕਰਿ ਬੋਲਤਿ ਭਯੋ ॥੨੯॥
ਚਲਹੁ ਮਾਤ ਜੀ! ਦੁਰਗ ਕਿ ਅੰਤਰ।
ਥਿਰਹੁ ਭਲੇ ਸੁਖ ਲਹਹੁ ਨਿਰੰਤਰ।
ਮੋਰ ਕੁਟੰਬ ਸਕਲ ਕਰ ਜੋਰਹਿ।
ਸਭਿ ਬਿਧਿ ਸੇਵਹਿ ਚਰਨ ਨਿਹੋਰਹਿ ॥੩੦॥
ਜਨਮ ਸਫਲ ਹਮ ਸਭਿ ਕੋ ਕਰੀਅਹਿ।
ਅੰਤਰ ਅੁਤਰਹੁ ਭਲੇ ਬਿਚਰੀਅਹਿ।
ਦੋਨਹੁ ਸੁਨਿ ਭਾਖੋ ਪਿਖਿ ਖਲੋ੧।
ਪ੍ਰਭੁ ਕੇ ਪਗਨ ਬਿਖੈ ਹੀ ਭਲੋ ॥੩੧॥
ਚਰਨ ਸਰੋਜਨ ਬਿਛਰ ਨ ਚਾਹਤਿ।
ਬਹੁ ਦਿਨ ਤੇ ਹਮ ਪਿਖਿਨਿ ਅੁਮਾਹਤਿ।
ਕਿਤਿਕ ਫਰਕ ਕਰਿ ਸਿਵਰ ਅੁਤਾਰਾ।
ਤੰਬੂ ਤਨੋ ਕਨਾਤ ਮਝਾਰਾ ॥੩੨॥
ਸੁਤ ਸ਼ੋਕਾਰਤਿ ਸੁੰਦਰੀ ਸੁੰਦਰ੨।
ਸਾਹਿਬ ਦੇਵੀ ਜੁਤਿ ਥਿਰ ਅੰਦਰ।
ਡਜ਼ਲਾ ਕਰਿ ਅਹਾਰ ਬਿਧਿ ਨਾਨਾ।
ਥਾਰ ਪੁਚਾਵਹਿ ਪ੍ਰੀਤ ਮਹਾਨਾ ॥੩੩॥
ਪੰਚ ਦਿਵਸ ਇਸ ਭਾਂਤਿ ਬਿਤਾਏ।
ਅੰਤਰ ਦੇ ਬਨੈ ਸਭਿ ਖਾਏ।
ਦਿਵਸ ਖਸ਼ਟਮੇ ਪ੍ਰਭੁ ਫੁਰਮਾਯੋ।
ਦੇ ਥਾਨ ਲਿਹੁ ਵਹਿਰ ਬਨਾਯੋ ॥੩੪॥
ਪੁਨ ਡਜ਼ਲੇ ਕੋ ਕਿਯ ਸਮੁਝਾਵਨ।
ਲਗਰ ਬਨਹਿ ਨਿਕਟ ਹਮ ਖਾਵਨ।
ਘਨੋ ਭਾਅੁ ਹਮ ਨੇ ਤੁਵ ਦੇਖਾ।
ਸਭਿ ਬਿਧਿ ਕੀਨੀ ਸੇਵ ਵਿਸ਼ੇਖਾ ॥੩੫॥
ਸੁਨਿ ਡਜ਼ਲੇ ਕਰ ਜੋਰਿ ਅੁਚਾਰਾ।
ਮੋਹਿ ਕੁਟੰਬ ਸਮਾਜਹਿ ਸਾਰਾ।
ਦੁਰਗ, ਧੇਨੁ, ਹਯ, ਮਹਿਖਿ, ਅੁਦਾਰਾ।
੧ਖੜੋਤਾ ਦੇਖਕੇ।
੨(ਮਾਤਾ) ਸੁੰਦਰੀ ਜੀ ਸੁੰਦਰ ਪੁਜ਼ਤਰਾਣ ਦੇ (ਵਿਯੋਗ) ਸ਼ੋਕ ਨਾਲ ਦੁਖੀ ਹਨ।