Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੭੪
੨੪. ।ਜੰਗ ਜਾਰੀ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੫
ਦੋਹਰਾ: ਸ਼੍ਰੀ ਸਤਿਗੁਰ ਜੋਧਾ ਬਲੀ, ਛੋਰਤਿ ਤੀਛਲ ਬਾਨ।
ਕਰਹਿ ਏਕ ਤੇ ਨਾਸ਼ ਗਨ, ਗਿਰਹਿ ਤੁਰਕ ਤਜਿ ਪ੍ਰਾਨ ॥੧॥
ਮਧੁਭਾਰ ਛੰਦ: ਲਰਿਤੇ ਸੁ ਬੀਰ। ਬਿਧਿਤੇ ਸਰੀਰ।
ਹੁਇ ਅਜ਼ਗ੍ਰ ਧੀਰ। ਪ੍ਰਵਿਸ਼ੰਤਿ ਤੀਰ ॥੨॥
ਤੁਪਕੈਣ ਤੜਾਕ। ਗੁਲਕਾਣ ਸੜਾਕ।
ਲਗਿ ਅੰਗ ਫੋਰ। ਅੂਕਸੈਣ ਨ ਥੋਰ੧ ॥੩॥
ਗਿਰਤੇ ਬਿਹਾਲ। ਬਹਿ ਸ਼੍ਰੋਂ ਲਾਲ।
ਛੁਟਕੇ ਤੁਰੰਗ। ਅਸਵਾਰ ਭੰਗ ॥੪॥
ਗੁਰ ਕ੍ਰੋਧ ਧਾਰਿ। ਬਹੁ ਬਾਨ ਮਾਰਿ।
ਟਿਕਨੇ ਨ ਦੇਤਿ। ਬਡ ਜੰਗ ਖੇਤ ॥੫॥
ਅੁਤ ਪੈਣਦਖਾਨ। ਮੁਚਕੰਤਿ ਬਾਨ।
ਲਗਿ ਕਾਹੁ ਨਾਂਹਿ। ਨਿਫਲੇ ਸੁ ਜਾਹਿ ॥੬॥
ਬਿਸਮੈ ਬਿਸਾਲ। -ਕਿਤ ਜਾਹਿ ਜਾਲ੨-।
ਗੁਰ ਬੀਰ ਬ੍ਰਿੰਦ। ਥਿਰਤੇ ਬਿਲਦ ॥੭॥
ਨਹਿ ਘਾਵ ਖਾਹਿ। ਤਿਮ ਹੀ ਦਿਖਾਹਿ।
ਤੁਰਕਾਨ ਨਾਸ਼। ਦਿਖਤੇ ਚੁਪਾਸ ॥੮॥
ਰਦ੩ ਪੀਸ ਪੀਸ। ਦਲ ਬ੍ਰਿੰਦ ਈਸ਼੪।
ਸੁਭਟਾਨਿ ਪ੍ਰੇਰਿ। ਹੁਇ ਕੈ ਦਲੇਰ ॥੯॥
ਜਬਿ ਹੋਤਿ ਮਾਰ। ਗਿਰਤੇ ਸੁਮਾਰ੫।
ਠਟਕੰਤਿ ਹੇਰਿ। ਨਹਿ ਹੈਣ ਅਗੇਰ ॥੧੦॥
ਦਿਸ਼ਿ ਪ੍ਰਾਚਿ੬ ਮਾਂਹਿ। ਕੁਤਬਾ ਲਰਾਹਿ।
ਜਿਸ ਅਜ਼ਗ੍ਰ ਬਿਜ਼ਪ੍ਰ੭। ਸਰ ਛੋਰਿ ਛਿਜ਼ਪ੍ਰ ॥੧੧॥
ਚਹਿ ਬੀਚ ਜਾਨਿ। ਪੁਰਿ ਕੇ ਸਥਾਨ।
ਜਬਿ ਹੇਲ ਘਾਲਿ। ਤਜਿ ਸ਼ਜ਼ਤ੍ਰ ਜਾਲ ॥੧੨॥
੧ਥੋੜਾ ਬੀ ਨਹੀਣ ਅੁਕਸਦੇ।
੨ਸਾਰੇ (ਤੀਰ) ਕਿਥੇ ਜਾਣਦੇ ਹਨ।
੩ਦੰਦ।
੪ਪਾਤਸ਼ਾਹ ਦ।
੫ਗ਼ਖਮੀ ਹੋਕੇ।
੬ਪੂਰਬ।
੭ਜਾਤੀ ਮਲਕ।