Sri Gur Pratap Suraj Granth

Displaying Page 162 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੭

ਮਰਤਿ ਮੋਹਿ ਜੀਵਾਇ ਹੈਣ, ਹੇ ਸੁਤਾ ਪ੍ਰਬੀਨਾ'!੧।
ਸੁਨਿ ਅਮਰੋ ਨੇ ਪੁਨ ਭਨੋ ਤੁਮ ਬ੍ਰਿਜ਼ਧ੨ ਹਮਾਰੇ।
ਕੋਣ ਨਹਿਣ ਮਾਨੌਣ ਬੈਨ ਕੋ, ਮੈਣ ਬਿਨਾ ਬਿਚਾਰੇ ॥੧੬॥
ਮੋ ਕਹੁ ਸਸੁਰ ਸਥਾਨ ਹੋ੩, ਸਮ ਪਿਤਾ ਬਿਚਾਰੌਣ।
ਇਕ ਪਰੰਤੁ ਮੈਣ ਡਰਤਿ ਹੌਣ, ਬਿਨ ਕਹੇ ਪਧਾਰੌਣ।
ਪਿਤ ਸਤਿਗੁਰੁ ਕੋ ਅਦਬ ਸੋਣ, ਦਰਸੋਣ ਦਰਸੰਨਾ੪।
ਤਿਨ ਰਜਾਇ ਮੈਣ ਨਿਤ ਰਹੌਣ, ਬਹੁ ਕਰੌਣ ਪ੍ਰਸੰਨਾ ॥੧੭॥
ਜਾਵੌਣ ਨਿਕਟ ਨ ਬਿਨ ਕਹੇ, ਬਿਨ ਬਿਦਾ ਨ ਆਵੌਣ।
ਰਿਸਿ ਕਰਿ ਕੁਛ ਨਹਿਣ ਕਬਿ ਕਹੈਣ, ਜਾਣ ਤੇ ਡਰ ਪਾਵੌਣ।
ਸੁਨਿ ਬੋਲੇ ਸ਼੍ਰੀ ਅਮਰ ਜੀ ਤੂੰ ਮਤਿ ਕਰਿ ਚਿੰਤਾ+।
ਅੰਤਰਜਾਮੀ ਘਟਨ ਕੇ, ਹੁਇਣ ਜੇ ਭਗਵੰਤਾ ॥੧੮॥
ਤੌ ਨ ਕਰਹਿਣ ਮਨ ਭੰਗ ਕੋ, ਹੇਰਹਿਣ ਮਨ ਪ੍ਰੇਮਾ++।
ਦਾਸ ਜਾਨਿ ਢਿਗ ਰਾਖਿ ਹੈਣ, ਦੈ ਹੈਣ ਮਗ ਛੇਮਾ੫।
ਬ੍ਰਿਜ਼ਧ ਬਿਨੈ ਸੁਨਿ ਦੀਨ ਕੀ, ਅਮਰੋ ਕਰਿ ਤਾਰੀ।
ਝੀਵਰ ਲੀਏ ਹਕਾਰਿ੬ ਕੈ, ਚਢਿ ਕਰਿ ਅਸਵਾਰੀ੭ ॥੧੯॥
ਚਲੇ ਪੰਥ ਸ਼ੁਭ ਸ਼ਗੁਨ ਤੇ, ਸ਼ੁਭ ਬਹੀ ਸਮੀਰਾ੮।
ਪਰਖਤਿ, ਹਰਖਤਿ ਚਿਜ਼ਤ ਮਹਿਣ, ਹੁਇ ਕਾਜ ਗਹੀਰਾ।
ਸਨੇ ਸਨੇ ਮਾਰਗ ਚਲੇ, ਪਿਖਿ ਗ੍ਰਾਮ ਖਡੂਰਾ।
ਬੀਬੀ ਅਮਰੋ ਤਬਿ ਕਹੋ, ਪਿਤ ਸਤਿਗੁਰ ਪੂਰਾ ॥੨੦॥
ਗ੍ਰਾਮ ਨਿਕਟਿ ਤੁਮ ਬੈਠੀਏ, ਮੈਣ ਜਾਅੁਣ ਅਗਾਰੀ।
ਪਿਖਿ ਸੁਭਾਵ ਸਤਿਗੁਰੂ ਕੋ, ਪੁਨ ਲੇਹੁੰ ਹਕਾਰੀ੯।
ਆਗਾ ਕਰਹਿਣ ਪ੍ਰਸੰਨ ਹੁਇ, ਪੂਛੌਣ ਜਬਿ ਜਾਈ।
ਮਿਲਹੁ ਬਹੁਰ, ਢਿਗ ਰਹਹੁ ਤਿਨ; ਲਖਿ ਚਲਹ ਰਜਾਈ ॥੨੧॥


੧ਸਿਆਣੀ।
੨ਵਡੇ।
੩ਸਹੁਰੇ ਦੀ ਥਾਂ।
੪ਦਰਸ਼ਨ ਦੇਖਦੀ ਹਾਂ।
+ਪਾ:-ਮਤ ਕਰ ਚਿਤ ਚਿੰਤਾ।
++ਪਾ:-ਮਮ ਪ੍ਰੇਮਾ = ਮੇਰੇ ਪ੍ਰੇਮ ਲ਼।
੫ਕਲਾਨ ਦਾ ਰਾਹ।
੬ਬੁਲਾਇ ਲਏ।
੭ਭਾਵ ਡੋਲੇ ਤੋਣ ਹੈ।
੮ਪੌਂ।
੯ਸਜ਼ਦ ਲਵਾਣਗੀ (ਤੁਸਾਂ ਲ਼)।

Displaying Page 162 of 626 from Volume 1