Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੭੫
੨੧. ।ਹਾਕਮ ਲ਼ ਖਿਝਾਅੁਣਾ। ਗੁਲੇਲ ਅਭਾਸ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੨
ਦੋਹਰਾ: ਬਾਲਕ ਬਯ ਮਹਿ ਬਰ ਬਹੁਤ, ਦੀਨੇ ਗੁਰੂ ਕ੍ਰਿਪਾਲ।
ਮਨ ਬਾਣਛਤਿ ਕੋ ਲਹਤਿ ਹੈਣ੧, ਜੋ ਸ਼ਰਧਾਲੂ ਬਿਸਾਲੁ ॥੧॥
ਸੈਯਾ: ਜੇ ਸ਼ਰਨਾਗਤਿ ਕੇ ਪ੍ਰਤਿਪਾਲਕ,
ਭੌਜਲ ਤਾਰਨਿ ਕੋ ਪਦ ਪੋਤਾ੨।
ਬਾਕ ਬਲੀ ਸ਼ਿਕਰੇ ਸਮ ਜੋ ਹੁਇ੩
ਦੋਸ਼ ਨਸੈਣ ਸਮੁਦਾਇ ਕਪੋਤਾ੪।
ਸੇਵਕ ਕੇ ਪ੍ਰਿਯ ਦੇਵਨ ਦੇਵ
ਅਭੇਵ ਸਦਾ ਗੁਨ ਗਾਨ ਕੋ ਪੋਤਾ੫।
ਸੋ ਅਬਿ ਗ਼ਾਹਰ ਰੂਪ ਅਨੂਪ
ਭਯੋ ਗੁਰ ਸ਼੍ਰੀ ਹਰਿ ਗੋਵਿੰਦ ਪੋਤਾ੬ ॥੨॥
ਕਬਿਜ਼ਤ: ਘਰ ਕੇ ਸ਼ਿਖਰ ਇਤ ਅੁਤ ਮੈਣ ਬਿਹਰ ਕਰਿ
ਖੇਲੈਣ ਸੰਗ ਬਾਲਿਕਨਿ ਗੁਰੂ ਏਕ ਕਾਲ ਮੈਣ।
ਫਾਂਧਤਿ ਪਲਾਵਤਿ ਛੁਹਾਵਤਿ ਨ ਗਾਤ ਹਾਥ੭
ਸਾਥ ਸਾਥ ਧਾਵਤਿ ਭ੍ਰਮਾਵਤਿ ਸੁ ਢਾਲ ਮੈਣ੮।
ਅਨਿਕ ਬਿਲਾਸ ਕੌ ਬਿਲਾਸਤਿ ਹੈਣ ਆਸ ਪਾਸ,
ਭੂਖਨ ਸ਼ਬਦ ਕੋ ਅੁਠਾਵਤਿ ਬਿਸਾਲ ਮੈਣ।
ਰਾਤੇ੯ ਖੇਲ ਖਾਲ ਮੈਣ, ਬਿਰਾਜੈਣ ਬਾਲ ਜਾਲ੧੦ ਮੈਣ,
ਪ੍ਰਕਾਸ਼ੈ ਅੁਡਮਲ ਮੈਣ ਜੋਣ ਚੰਦ ਚਾਰੁ ਚਾਲ ਮੈਣ੧੧ ॥੩॥
ਸੈਯਾ: ਪਟਂੇਣ ਪੁਰਿ ਮੈਣ ਇਕ ਆਮਲ੧੨ ਥੋ
ਤੁਰਕੇਸ਼, ਦਿਲੀਸ਼ੁਰ ਨੈ ਤਹਿ ਛੋਰਾ।
੧ਲੈਣਦੇ ਹਨ।
੨ਚਰਨ ਜਹਾਜ ਰੂਪ ਹਨ।
੩ਬਾਕ ਜੋ ਬਾਜਾਣ ਵਤ ਬਲੀ ਹਨ।
੪ਦੋਸ਼ਾਂ ਦੇ ਸਮੁਦਾਇ ਕਬੂਤਰਾਣ ਵਾਣੂ ਅੁਜ਼ਠ ਨਸਦੇ ਹਨ।
੫ਖਗ਼ਾਨੇ।
੬ਪੌਤ੍ਰਾ।
੭ਸਰੀਰ ਲ਼ ਹਜ਼ਥ ਨਹੀਣ ਲਗਣ ਦਿੰਦੇ ਹਨ।
੮ਢਾਲ ਦੀ ਤਰ੍ਹਾਂ ਘੇਰਾ ਪਾ ਕੇ ਦੌੜਦੇ ਹਨ।
(ਅ) ਸ੍ਰੇਸ਼ਟ ਰੀਤੀ ਵਿਚ ਫਿਰਾਣਵਦੇ ਹਨ।
੯ਲਗੇ ਹੋਏ।
੧੦ਬਹੁਤੇ।
੧੧ਪ੍ਰਕਾਸ਼ਦੇ ਹਨ ਜਿਵੇਣ ਸੁਹਣਾ ਚੰਦ ਚਾਲੇ ਪਿਆ ਹੋਇਆ ਤਾਰਿਆਣ ਦੀ ਪੰਕਤੀ ਵਿਚ (ਪ੍ਰਕਾਸ਼ਦਾ ਹੈ)।
੧੨ਹਾਕਮ।