Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੭੫
ਕੂੰਨ੍ਹਾ ਜੰਡ ਬ੍ਰਿਜ਼ਛ ਲਟਕਾਯੋ।
ਲਗ ਲੋਵਾਣ੧ ਅਤਿ ਹੀ ਸਿਤਲਾਯੋ।
ਅੁਚਿਤ ਆਪ ਕੇ ਪਾਨੀ ਜਾਨਾ।
ਭਏ ਤ੍ਰਿਖਾਤੁਰ ਕਰੋ ਨ ਪਾਨਾ ॥੪੮॥
ਗਹਿ ਰਕਾਬ ਸਤਿਗੁਰੂ ਅੁਤਾਰੇ।
ਤਨ ਕੋ ਬਸਨ ਪ੍ਰਿਥੀ ਪਰ ਡਾਰੇ।
ਹਾਥ ਜੋਰਿ ਅੂਪਰ ਬੈਠਾਏ।
ਪਾਤਨਿ ਕੌ ਡੋਨਾ੨ ਕਰਿ ਲਾਏ ॥੪੯॥
ਤਬਿ ਰੂਪੇ ਜਲ ਤਰੇ ਅੁਤਾਰਾ।
ਭਰਿ ਡੋਨਾ ਸਾਧੂ ਕਰ ਧਾਰਾ।
ਸ਼੍ਰੀ ਹਰਿਗੋਵਿੰਦ ਕੋ ਪਕਰਾਯੋ।
ਕਰੋ ਪਾਨ੩, ਪੁਨ ਬਾਕ ਅਲਾਯੋ ॥੫੦॥
ਜਲ ਐਸੋ ਕਬਿ ਪੀਯੋ ਨ ਆਗੇ।
ਕਿਨਹੂੰ ਨ ਦੀਨਸਿ ਕਰਿ ਅਨੁਰਾਗੇ।
ਅਧਿਕ ਤ੍ਰਿਖਾ ਕਰਿ ਪਾਨ੫ ਮਿਟਾਈ।
ਅਬਿ ਤੁਮ ਪਿਯਹੁ ਜਿਯਹੁ ਸੁਖਦਾਈ ॥੫੧॥
ਹਿਮ ਅਰੁ ਸ਼ੋਰੇ ਮਹਿ ਧਰਿ ਰਾਖਾ।
ਅਤਿ ਸੀਤਲ ਕਰਿਬੇ ਅਭਿਲਾਖਾ੪।
ਇਸ ਜਲ ਸਮ ਹਮ ਕਬਹੂੰ ਨ ਪਿਯੋ।
ਬਰੰਬਾਰ ਸਰਾਹਨਿ ਕਿਯੋ ॥੫੨॥
ਪਿਤਾ ਪੁਜ਼ਤ੍ਰ ਗੁਰ ਆਇਸੁ ਪਾਈ।
ਕਰੋ ਪਾਨਿ ਜਲ ਤ੍ਰਿਖਾ ਮਿਟਾਈ।
ਹਰਖਤਿ ਪੌਨ ਕਰਨਿ ਪੁਨ ਲਾਗੇ।
ਪੂਰਬ ਜਨਮ ਪੁੰਨ ਜਿਨ ਜਾਗੇ ॥੫੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਸਪਤਮ ਰਾਸੇ ਸਾਧੂ ਰੂਪੇ ਪ੍ਰਸੰਗ ਬਰਨਨ
ਨਾਮ ਅੁਨੀਸਮੋ ਅੰਸੂ ॥੧੯॥
੧ਲੋਆਣ ਲਗ ਕੇ।
੨ਪਜ਼ਤਿਆਣ ਦਾ ਡੂੰਨਾ।
੩ਪੀ ਕਰਕੇ।
੪ਅਤਿ ਠਢਾ ਕਰਨੇ ਦੀ ਇਜ਼ਛਾ ਨਾਲ ਮਾਨੋਣ ਸ਼ੋਰੇ ਵਿਚ ਕਿ ਬਰਫ ਵਿਚ ਰਜ਼ਖਕੇ (ਠਾਰਿਆ ਹੈ)। (ਅ) ਡਾਢਾ
ਠਢਾ ਕਰਨੇ ਦੀ ਇਜ਼ਛਾ ਨਾਲ ਬਰਫ ਵਿਚ ਸ਼ੋਰਾ ਰਲਾਕੇ ਵਿਚ ਪਾਂੀ ਰਜ਼ਖਕੇ (ਠਢਾ ਕੀਤਾ ਹੋਇਆ ਪਾਂੀ ਤਾਂ
ਅਜ਼ਗੇ ਅਸਾਂ ਪੀਤਾ ਹੈ, ਪਰ.......)
ਨੋਟਅੁਸ ਸਮੇਣ ਪੋਹ ਵਿਚ ਰਾਤ ਲ਼ ਸਫਾਲੀਆ ਵਿਚ ਪਾਂੀ ਜਮਾਕੇ ਖਾਤਿਆਣ ਵਿਚ ਕਜ਼ਠਾ ਕਰਕੇ ਦਜ਼ਬ ਛਜ਼ਡਦੇ
ਸਨ ਤੇ ਅੁਨ੍ਹਾਲ ਵਿਚ ਪਾਂੀ ਠਾਰਨ ਤੇ ਕੁਲਫੀਆਣ ਜਮਾਅੁਣ ਲਈ ਵਰਤਦੇ ਸਨ।