Sri Gur Pratap Suraj Granth

Displaying Page 164 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੯

ਪਹਿਤ ਭਾਤ੧ ਬਰਤੋ ਪ੍ਰਥਮ, ਪੁਨ ਆਮਿਖ੨ ਆਵਾ।
ਇਕ ਦਿਸ਼ ਪੰਕਤਿ ਮਹਿਣ ਦਯੋ, ਤਬ ਇਨ ਦਰਸਾਵਾ੩।
ਬਹੁ ਗਿਲਾਨ੪ ਠਾਨੀ ਰਿਦੈ, ਇਮਿ ਕਰਤਿ ਬਿਚਾਰਾ।
-ਮੈਣ ਆਮਿਖ ਖਾਯੋ ਨ ਕਬਿ, ਕਰਿ ਅੰਨ੫ ਅਹਾਰਾ ॥੨੮॥
ਪੰਕਤਿ ਮੈਣ ਅਬਿ ਬੈਠਗਾ, ਕਿਮਿ ਹੋਹਿ ਬਚਾਅੂ।
ਨਹਿਣ ਲੇਵੋਣ ਅਪਮਾਨ ਹੀ, ਕੋਣ ਬੈਠੋ ਆਅੂ੬।
ਆਯੋ ਸਤਿਗੁਰ ਕਰਨ ਕੋ, ਬਿਗਰਹਿ ਇਮਿ ਬਾਤੀ।
ਸਿਜ਼ਖ ਨ ਕਰਿ ਹੈਣ ਮੋਹਿ ਕੋ, ਮਨ ਹਟਿ ਇਸ ਭਾਂਤੀ੭ ॥੨੯॥
ਅਪਰ ਜਤਨ ਅਬਿ ਕੋ ਨਹੀਣ, ਜੇ ਅੰਤਰਜਾਮੀ।
ਸੂਪਕਾਰ ਕੋ੮ ਬਰਜ ਹੈਣ, ਆਪਹਿ ਗੁਰੁ ਸਾਮੀ।
ਇਕ ਤੋ ਮੇਰੋ ਧਰਮ ਰਹਿ, ਪੁਨ ਹੁਇ ਪਰਤੀਤਾ।
ਜਗ ਤੇ ਕਰਹਿਣ ਅੁਧਾਰ ਮਮ, ਸਰਬਜ਼ਗ ਪੁਨੀਤਾ੯- ॥੩੦॥
ਇਮਿ ਕੀਨੋ ਸੰਕਲਪ ਕੋ, ਸ਼੍ਰੀ ਗੁਰੁ ਨੈ ਜਾਨਾ।
ਸੂਪਕਾਰ ਕੋ ਬਰਜਿਓ, ਮੁਖ ਬਾਕ ਬਖਾਨਾ।
ਪੰਕਤ ਮਹਿਣ ਜੋ ਨਵੋ ਨਰ, ਤਿਸ ਦੇਹੁ ਅਹਾਰਾ।
ਆਮਿਖ ਨਾਂਹਿ ਪਰੋਸੀਏ, ਤਿਨ ਧਰਮ ਬਿਚਾਰਾ੧੦ ॥੩੧॥
ਨਹੀਣ ਦਯੋ ਤਬਿ ਮਾਸ ਕੋ, ਸਭਿ ਸੰਗਤਿ ਖਾਯੋ।
ਤ੍ਰਿਪਤ ਭਏ ਪੰਕਤਿ ਅੁਠੀ, ਜਲ ਪਾਨ ਕਰਾਯੋ।
-ਮਮ ਮਨ ਕੀ ਗਤਿ ਗੁਰ ਲਖੀ-, ਹਰਖੋ ਅੁਰ ਭਾਰੀ।
-ਭਏ ਪੁੰਨ ਮੇਰੇ ਅੁਦੇ-, ਬਹੁ ਕਰਤਿ ਬਿਚਾਰੀ ॥੩੨॥
-ਅਬ ਇਨ ਤੇ ਆਛੋ ਗੁਰੂ, ਕਤਹੁਣ ਨ ਦਰਸਾਵੋਣ।
ਧੰਨ ਭਾਗ ਇਹੁ ਜੇ ਮਿਲੈਣ, ਸਮ ਔਰ ਨ ਪਾਵੌਣ।
ਸ਼੍ਰੀ ਪ੍ਰਭੁ ਸ਼੍ਰੀ ਗੰਗਾ ਸੁਨੀ, ਮੈਣ ਬਿਨੈ ਜੁ ਕੀਨੀ।


੧ਦਾਲ ਚਾਵਲ।
੨ਮਾਸ = ਮਹਾਂ ਪ੍ਰਸ਼ਾਦਿ।
੩ਭਾਵ ਸ਼੍ਰੀ ਅਮਰ ਜੀ ਨੇ ਦੇਖਿਆ।
੪ਸੂਗ।
੫(ਤੇ) ਕਰਦਾ ਹਾਂ ਅੰਨ ਦਾ ਅਹਾਰ।
੬ਨਾ ਲਵਾਣ ਤਾਂ ਅਪਮਾਨ ਹੋਵੇਗਾ, ਮੈਣ ਕਿਅੁਣ ਆ ਬੈਠਾ (ਪੰਕਤ ਵਿਚ)। (ਅ) ਭਾਵ ਰਸੋਈਏ ਕਹਿਂਗੇ ਕਿ ਜੇ
ਇਨ ਲੈਂਾ ਨਹੀਣ ਸੀ ਤਾਂ ਪੰਕਤ ਵਿਚ ਆ ਕਿਅੁਣ ਬੈਠਾ।
੭ਇਸ ਤਰ੍ਹਾਂ ਗੁਰੂ ਜੀ ਦਾ ਮਨ ਪਰੇ ਹਟ ਜਾਏਗਾ।
੮ਰਸੋਈਏ ਲ਼।
੯ਭਾਵ ਗੁਰੂ ਅੰਗਦ ਜੀ।
੧੦(ਅੁਸ ਨੇ ਮਾਸ ਨਾ ਖਾਂ) ਧਰਮ ਸਮਝਿਆ ਹੈ।

Displaying Page 164 of 626 from Volume 1