Sri Gur Pratap Suraj Granth

Displaying Page 164 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੭੬

ਸ਼ੁਭ ਮਗ ਅੁਪਦੇਸ਼ਤਿ ਕਰਿ ਧੀਰਾ।
ਨਿਜ ਸਥਾਨ ਮਹਿ ਪਹੁਚਹਿ ਜਾਇ।
ਨਿਤ ਸਿਜ਼ਖਨ ਕੇ ਰਹੈਣ ਸਹਾਇ ॥੪੦॥
ਅੁਪਜਹਿ ਪ੍ਰੇਮ ਭਾਅੁ ਮਨ ਜਾਣ ਕੇ।
ਅੰਗ ਸੰਗ ਸਤਿਗੁਰ ਹੈਣ ਤਾਂ ਕੇ।
ਸਜ਼ਤਿਨਾਮ ਸਿਮਰਨ ਕੌ ਦੀਨ।
ਜਿਸ ਤੇ ਬਨਹੁ ਨਹੀਣ ਕਬਿ ਦੀਨ ॥੪੧॥
ਧਰਾ ਰਾਜ ਹਿਤ ਸ਼ਸਤ੍ਰ ਗਹਾਏ।
ਮਰਹਿ ਜੰਗ ਮਹਿ ਸੁਰਗ ਸਿਧਾਏ।
ਦੇਵੀ ਮਾਤ ਅੰਕ ਮਹਿ ਪਾਏ+।
ਸਕਲ ਅਕਾਲ ਪੁਰਖ ਲੜ ਲਾਏ ॥੪੨॥
ਬੇਦ ਸ਼ਾਸਤ੍ਰ ਤੇ ਸਾਰ ਨਿਕਾਸਾ++।
ਨਿਜ ਬਾਣੀ ਮਹਿ ਗੁਰਨਿ ਪ੍ਰਕਾਸ਼ਾ।
ਪਠਹੁ ਸੁਨਹੁ ਅੁਪਦੇਸ਼ ਕਮਾਵਹੁ।
ਗੁਰ ਕੇ ਲੋਕ ਨਿਸੰਸੈ ਜਾਵਹੁ ॥੪੩॥
ਤਨ ਕੀ ਗਤਿ ਐਸੇ ਹੀ ਹੋਤਿ।
ਬਿਨਸ ਜਾਤਿ ਹੈ ਜਿਤਿਕ ਅੁਦੋਤ।
ਜਿਨਹੁ ਨਰਹੁ ਸਿਮਰੋ ਸਤਿਨਾਮੂ।
ਆਤਮ ਗਾਨੀ ਥਿਰ ਨਿਜ ਧਾਮੂ ॥੪੪॥
ਤਿਨਹੁ ਆਪਨੋ ਜਨਮ ਸੁਧਾਰਾ।
ਪਰੇ ਪਾਰ ਜਗ ਪਾਰਾਵਾਰਾ।
ਬਹੁਰ ਨ ਜਨਮ ਮਰਨ ਮਹਿ ਆਏ।
ਸਤਿ ਚੇਤਨ ਆਨਦ ਸਮਾਏ ॥੪੫॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਅੁਜ਼ਤਰ ਐਨੇ ਸਤਿਗੁਰ ਅੁਪਦੇਸ਼ ਪ੍ਰਸੰਗ
ਬਰਨਨ ਨਾਮ ਇਕਬਿੰਸਤੀ ਅੰਸੂ ॥੨੧॥


+ਦੇਖੋ ਰੁਤ ੩ ਅੰਸੂ ੧੨ ਦੇ ਅੰਤ ਦੀ ਟੂਕ।
++ਦੇਖੋ ਰਾਸ ੩ ਅੰਸੂ ੪੧, ੪੨ ਤੇ ੪੩ ਦੀਆਣ ਹੇਠਲੀਆਣ ਟੂਕਾਣ।

Displaying Page 164 of 299 from Volume 20