Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੦
ਇਹੁ ਪੂਰਨ ਅਵਤਾਰ ਹੈਣ-, ਸ਼ਰਧਾ ਧਰਿ ਲੀਨੀ ॥੩੩॥
ਕਰਿ ਭੋਜਨ ਬੈਠੋ ਵਹਿਰ, ਏਕਾਕੀ ਹੋਵਾ।
ਚਿਤਵਤਿ ਚਿਤ ਮਹਿਮਾ ਗੁਰੂ, ਸੰਸੈ ਸਭਿ ਖੋਵਾ।
ਨਿਸਾ ਬਿਤਾਈ ਪੁਨ ਦਿਵਸ, ਭੋਜਨ ਭਾ ਤਾਰੀ।
ਮਿਲਿ ਪੰਕਤਿ ਬੈਠੋ ਤਹਾਂ, ਮਨ ਮੈਣ ਇਮ ਧਾਰੀ ॥੩੪॥
-ਸ਼੍ਰੀ ਗੁਰ ਸਦਾ ਸਰਬਜ਼ਗ ਹੈਣ, ਸੰਸੈ ਕਿਛੁ ਨਾਂਹੀ।
ਤਅੂ ਮੋਹਿ ਮਨ ਭਾਵਨੀ, ਲਖਿ ਨਿਜ ਅੁਰ ਮਾਂਹੀ।
ਸੀਤ ਪ੍ਰਸਾਦ ਸਰਬੋਤਮੰ, ਬਿਨ ਜਾਚੇ ਮੋਹੀ।
ਕ੍ਰਿਪਾ ਧਾਰਿ ਸੋ ਦੇਹਿਣ ਅਬਿ, ਅੁਰ ਮਮ ਸੁਧ ਹੋਹੀ- ॥੩੫॥
ਇਮਿ ਚਿਤਵਤਿ ਭੋਜਨ ਕਰੋ, ਸ਼੍ਰੀ ਗੁਰ ਨੈ ਜਾਨੀ੧।
ਆਪ ਅਚੋ ਤ੍ਰਿਪਤਾਇ ਕੈ, ਪੁਨ ਪੀਵਤਿ ਪਾਨੀ।
ਪੀਛੈ ਅੁਚਰੋ ਦਾਸ ਕੋ, ਜੋ ਬਚੋ ਅਹਾਰਾ।
ਦੇਹੁ ਪੁਰਖੁ ਤਿਸ ਜਾਇ ਕਰਿ, ਚਹਿ ਰਿਦੈ ਅੁਦਾਰਾ ॥੩੬॥
ਸੁਨਤਿ ਅਨਦ ਬਿਲਦ ਭਾ, ਲੇ ਕਰਿ ਤਬ ਖਾਯੋ।
ਨਿਸ਼ਚਲ ਨਿਸ਼ਚੈ ਚਿਤ ਭਯੋ, ਸਮ ਮੇਰੁ ਥਿਰਾਯੋ।
ਭਈ ਸ਼ਾਂਤਿ, ਦੁਬਿਧਾ ਨਸੀ; ਮਨ ਤਹਾਂ ਟਿਕਾਵਾ।
ਪਾਨਿ ਕਰੋ ਜਲ ਧੋਇ ਕਰ, ਬਾਹਰ ਪੁਨ ਆਵਾ ॥੩੭॥
ਰਹੋ ਇਕੰਤ ਸੁ ਬੈਠਿ ਕਰਿ,
ਸਭਿ ਦਿਵਸ ਬਿਤਾਯੋ।
ਭੋਜਨ ਕੋ ਜਬਿ ਸਮੋ ਹੁਇ,
ਤਬਿ ਅੰਤਰ ਆਯੋ।
ਪੰਕਤਿ ਮਹਿਣ ਬੈਠਹਿ ਤਹਾਂ,
ਜੋ ਦੇਹਿਣ ਸੁ ਖਾਵੈ।
ਪੁਨਹਿ ਇਕਾਕੀ ਹੋਇ ਕਰਿ,
ਪ੍ਰਭੁ ਗੁਨ ਮਨ ਲਾਵੈ ॥੩੮॥
ਚੌਪਈ: ਇਸ ਪ੍ਰਕਾਰ ਦਿਨ ਕਿਤਿਕ ਬਿਤਾਏ।
ਰਹਹਿ ਵਹਿਰ ਲੇ ਭੋਜਨ ਖਾਏ।
ਸ਼੍ਰੀ ਅੰਗਦ ਪੁਨ ਨਹੀਣ ਬੁਲਾਯੋ।
ਕਬਹੁਣ ਨ ਬਚ ਸ਼੍ਰੀ ਮੁਖ ਫੁਰਮਾਯੋ ॥੩੯॥
ਨਹਿਣ ਸੰਗਤਿ ਮਹਿਣ ਮਿਲਹਿ ਲਜਾਵਹਿ੨*।
੧ਸ੍ਰੀ ਅਮਰ ਦਾਸ ਜੀ ਦੇ (ਦਿਲ ਦੀ) ਜਾਣ ਲਈ।
੨ਭਾਵ ਸ਼ਰਮ ਕਰਕੇ ਸੰਗਤ ਵਿਚ ਫਿਰਦਾ ਟੁਰਦਾ ਨਹੀਣ (ਰੋਟੀ ਵੇਲੇ ਮਿਲਕੇ ਜਾ ਬੈਠਦਾ ਹੈ)।