Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੭੯
੨੫. ।ਗਾਲਵ ਦੇ ਛੇ ਸੌ ਘੋੜਾ ਪ੍ਰਾਪਤ ਕਰਨ ਦੀ ਕਥਾ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੬
ਚੌਪਈ: ਅਬਹਿ ਕਥਾ ਸਤਿਸੰਗ ਕੀ, ਅਰੁ ਗੁਰ ਮਾਨਨਿ ਕੇਰ।
ਸੁਨਹੁ ਪ੍ਰੇਮ ਕਰਿ ਅੁਰ ਧਰਹੁ, ਲਿਹੁ ਕਜ਼ਲਾਨ ਬਡੇਰ++ ॥੧॥
ਚੌਪਈ: ਬਿਸਾਮਿਜ਼ਤ੍ਰ ਮਹਾਂ ਮੁਨਿ ਰਾਯਾ।
ਕਰਿ ਤਪ ਜਿਸ ਨੇ ਬ੍ਰਹਮ ਪਦ ਪਾਯਾ।
ਤਿਸ ਕੋ ਸਿਖ ਗਾਲਵ ਰਿਖਿ੧ ਭਯੋ।
ਸਭਿ ਬਿਧਿ ਕੋ ਅੁਪਦੇਸ਼ ਸੁ ਲਯੋ ॥੨॥
ਗੁਰ ਸੰਗ ਕਹੋ ਦਜ਼ਛਣਾ ਲੀਜੈ।
ਚਹਹ ਜੁ ਆਗਾ ਮੋ ਕਹੁ ਦੀਜਹਿ।
ਬਿਜ਼ਸਾਮਿਜ਼ਤ੍ਰ ਬਖਾਨੋ ਬੈਨ।
ਦਜ਼ਛਨਾ ਲੈਨ ਚਾਹਿ ਮੁਝ ਹੈ ਨ ॥੩॥
ਕਹੋ ਦੈਨ ਕੋ ਤੈਣ ਕਰਿ ਭਾਇ।
ਯਾਂ ਤੇ ਹਮ ਨੇ ਲੀਨਸਿ ਪਾਇ।
ਗਾਲਵ ਨੇ ਪੁਨ ਬਾਕ ਬਖਾਨਾ।
ਬਿਜ਼ਦਾ ਨਿਫਲਹਿ ਬਿਨ ਦਿਯ ਦਾਨਾ ॥੪॥
ਯਾਂ ਤੇ ਅੁਚਿਤ ਅੁਚਾਰਨ ਅਹੋ੨।
ਅਰਪੌਣ ਦਛਨਾ ਜੋਣ ਤੁਮ ਲਹੋ।
ਬਿਨਾ ਦਿਯੇ ਮੁਹਿ ਸ਼ਾਂਤਿ ਨ ਆਵੈ।
ਦਿਹੁ ਆਇਸੁ ਜੈਸੇ ਚਿਤ ਭਾਵੈ ॥੫॥
ਬਿਸਾਮਿਜ਼ਤ੍ਰ ਹਟਾਵਨਿ ਕੀਨਸਿ।
ਬਾਰ ਬਾਰ ਬਰਜੋ ਹਿਤ ਭੀਨਸਿ।
ਗਾਲਵ ਨਹਿ ਮਾਨੀ ਸੋ ਬਾਤ।
ਲਿਹੁ ਲਿਹੁ ਦਛਨਾ ਕਹਿ ਬਜ਼ਖਾਤ ॥੬॥
ਸੁਨਿ ਕੌਸਕ ਨੇ੩ ਕ੍ਰੋਧ ਬਧਾਵਾ।
ਤਿਹ ਅਸ਼ਕਤਿ ਲਖਿ ਬਾਕ ਅਲਾਵਾ।
ਸ਼ਾਮ ਕਰਨ ਤਨ ਸਸੀ ਸਮਾਨਾ੪।
++ਕਈ ਪੁਰਾਤਨ ਲਿਖਤੀ ਨੁਸਖਿਆਣ ਵਿਜ਼ਚ ਇਜ਼ਥੇ ਇਕ ਹੋਰ ਦੋਹਰਾ ਵੀ ਮਿਲਦਾ ਹੈ ਜਿਸਦਾ ਪਾਠ ਇਹ ਹੈ:-
ਸੁਨਿ ਸਿਖ ਗੁਰੁ ਕੀ ਦਜ਼ਛਨਾ ਦੈਬੇ ਹਿਤ ਮੁਨਿ ਏਕ। ਮਹਾਂ ਜਤਨ ਕੋ ਕਰਤਿ ਭਾ ਸੰਕਟ ਸਹੇ ਅਨੇਕ ॥੨॥
੧ਇਹ ਰਾਜਰਿਖੀ ਸੀ, ਪਰ ਅੰਤ ਵਿਸ਼ਾਮਿਤ੍ਰ ਨੇ ਇਸ ਲ਼ ਬ੍ਰਹਮਰਿਸ਼ੀ ਦੇ ਦਰਜੇ ਦਾ ਰਿਸ਼ੀ ਪ੍ਰਵਾਣ ਕੀਤਾ।
੨ਕਹਿਂੇ ਯੋਗ ਹੈ (ਦਾਨ ਦੀ ਆਗਿਆ)।
੩ਵਿਸ਼ਾਮਿਜ਼ਤ੍ਰ ਨੇ।
੪ਕਾਲੇ ਕੰਨਾਂ ਤੇ ਚੰਦ੍ਰਮਾ ਵਰਗੇ ਸ੍ਰੀਰ ਵਾਲੇ।