Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੮੦
੨੩. ।ਕਾਗ਼ੀ ਧਨ ਲੈਂ ਸੁਧਾਸਰ ਆਇਆ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੪
ਦੋਹਰਾ: ਸ਼੍ਰੀ ਗੁਰ ਬਾਸੇ ਮਹਿਲ ਨਿਜ, ਖਾਨ ਪਾਨ ਸ਼ੁਭ ਕੀਨਿ।
ਰਾਮਦਾਸ ਪੁਰਿ ਮਹਿ ਮਹਾਂ, ਅੁਤਸਵ ਕਰਿ ਸੁਖ ਭੀਨਿ ॥੧॥
ਚੌਪਈ: ਦੀਪਮਾਲਕਾ ਜਹਿ ਕਹਿ ਹੋਈ।
ਘਰ ਘਰ ਹਰਖਤਿ ਹੁਇ ਸਭਿ ਕੋਈ।
ਗੁਰੂ ਸਰਾਹਤਿ ਆਪਸ ਮਾਂਹੂ।
ਡੀਲ ਬਿਲਦ, ਕਰੀ ਕਰ ਬਾਹੂ੧ ॥੨॥
ਮੁਖ ਮਯੰਕ ਸੁੰਦਰ ਅਕਲਕਾ।
ਬਨੋ ਬਨਾਅੁ ਬੀਰ ਬਰ ਬੰਕਾ।
ਕੇਚਿਤ ਕਹਹਿ ਸੋਹਿ ਸੋਣ ਬੋਲੇ।
ਮੁਸਕਾਵਤਿ ਪਿਖਿ ਦਸਨ ਅਮੋਲੇ ॥੩॥
ਬੂਝੀ ਕੁਸ਼ਲ ਮੋਹਿ ਕਹਿ ਕੋਈ।
ਕਹਿ ਕੋ ਕ੍ਰਿਪਾ ਦ੍ਰਿਸ਼ਟਿ ਮੁਝ ਹੋਈ।
ਕੇਚਿਤ ਕਹੈਣ ਬਿਸਾਲ ਸੁਸ਼ੀਲ।
ਬਰਨਹਿ ਕੋ ਬਿਲਦ ਬਰ ਡੀਲ ॥੪॥
ਦੀਪਕ ਬਾਰੇ ਅੂਚ ਅਟਾਰਨਿ।
ਸਦਨ ਸਦਨ ਕੇ ਸੁੰਦਰ ਦਾਰਨਿ।
ਬਹੁ ਦਿਵਸਨਿ ਮਹਿ੨ ਬਸੇ ਅਵਾਸ।
ਜਹਾਂਗੀਰ ਲੇ ਗਮਨੋ ਪਾਸ ॥੫॥
ਪੁਰਿ ਜਨ ਇਸ ਪ੍ਰਕਾਰ ਬਹੁ ਰੀਤਿ।
ਕਰਹਿ ਸੁਜਸੁ ਕੋ ਅੁਰ ਧਰਿ ਪ੍ਰੀਤ।
ਬੀਚ ਬਗ਼ਾਰਨਿ ਦੀਪਕ ਬਾਰੇ।
ਬਹੁ ਰਵਂਕ੩ ਹੋਈ ਪੁਰਿ ਸਾਰੇ ॥੬॥
ਸੁਪਤਿ ਜਥਾ ਸੁਖ ਨਿਸਾ ਬਿਤਾਈ।
ਭੋਰ ਭਈ ਅੁਠਿ ਕਰਿ ਸਮੁਦਾਈ।
ਸੌਚ ਸੁ ਮਜ਼ਜਨ ਕਰਿ ਕਰਿ ਸਾਰੇ।
ਸ਼੍ਰੀ ਹਰਿ ਗੋਵਿੰਦ ਰੂਪ ਨਿਹਾਰੇ ॥੭॥
ਸਭਿ ਸੰਗਤਿ ਕੋ ਦਰਸ਼ਨ ਦੇਤਿ।
੧ਬਾਹਾਂ ਹਾਥੀ ਦੀ ਸੁੰਡ ਵਤ।
੨ਪਿਜ਼ਛੋਣ।
੩ਰੌਂਕ।