Sri Gur Pratap Suraj Granth

Displaying Page 169 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੪

ਸੰਮਤ ਗੋ ਬੀਤ ਜਬਿ ਇਸ ਬਿਧਿ,
ਜੀਰਣ੧ ਬਸਤ੍ਰ ਧਰੇ ਤਨ ਮਾਂਹਿ।
ਸ਼੍ਰੀ ਅੰਗਦ ਸੇਵਾ ਕੇ ਤਤਪਰ
ਅਪਰ ਮਨੋਰਥ ਹੋਹਿ ਨ ਕਾਹਿ।
ਖਾਨ ਪਾਨ ਨਿਰਬਾਹ ਦੇਹਿ ਹਿਤ
ਛੁਧਾ ਪਿਪਾਸਾ ਬਹੁ ਬਿਰਧਾਹਿ੨।
ਤਬਿ ਕੁਛ ਕਰਹਿਣ੩, ਪਹਿਰਬੇ ਪਟ ਕੀ
ਸੁਧਿ ਬੁਧਿ ਕੌਨ ਕਰਹਿ? ਹੁਇ ਨਾਂਹਿ੪ ॥੮॥
ਏਕ ਬਰਖ ਬੀਤੋ ਪਿਖਿ ਸਤਿਗੁਰ
ਗਜ ਡੇਢਿਕ ਤਬ ਦੀਨ ਰੁਮਾਲ।
ਸੋ ਲੇ ਕਰਿ ਨਿਜ ਸੀਸ ਚਢਾਯੋ
ਦ੍ਰਿਢ ਕਰਿ ਬਾਣਧੋ ਰਸਰੀ ਨਾਲ।
ਬਹੁਰ ਅੁਤਾਰਨਿ ਕੋ ਨਹਿਣ ਕੀਨਸਿ
ਲਖਿ ਕਰਿ ਗੁਰੂ ਪ੍ਰਸਾਦਿ ਬਿਸਾਲ।
ਸੇਵਾ ਕਰਹਿਣ ਤਿਸੀ ਬਿਧਿ ਨਿਸ ਦਿਨ,
ਜਲ ਆਨਹਿਣ ਚਹੀਅਹਿ ਜਿਸ ਕਾਲ ॥੯॥
ਬਰਖ ਬਹਜ਼ਤਰ* ਭਾਈ ਆਰਬਲ
ਤਬਿ ਆਏ ਸਤਿਗੁਰ ਕੇ ਪਾਸਿ।
ਨਿਬਲ ਸਰੀਰ, ਜਰਜਰੀ ਭੂਤ ਸੁ
ਤਅੂ ਸੇਵ ਕੋ ਧਰਹਿਣ ਹੁਲਾਸਿ।
ਆਲਸ ਤਾਗ ਕਰਤਿ ਅੁਜ਼ਦੋਗਹਿ੫
ਕਲਸ ਅੁਠਾਇ ਲਾਇਣ ਜਲ ਰਾਸਿ।
ਨਿਜ ਤਨ ਕੀ ਅਰ ਘਰ ਕੁਟੰਬ ਕੀ


੧ਪੁਰਾਣੇ।
੨(ਜਦੋਣ) ਭੁਖ ਤੇਹ ਬਹੁਤ ਵਧੇ।
੩ਤਦੋਣ ਦੇਹ ਦੇ ਨਿਰਬਾਹ ਵਾਸਤੇ ਕੁਛ (ਅਹਾਰ) ਕਰਨ।
੪ਕਪੜੇ ਪਹਿਨਂ ਦੀ ਹੋਸ਼ (ਆਪ ਲ਼) ਹੁੰਦੀ ਨਹੀਣ (ਤੇ ਹੋਰ) ਕੌਂ ਲਵੇ ਖਬਰ।
(ਅ) ਕਪੜੇ ਪਹਿਨਂ ਦੀ ਸੁਧ ਬੁਧ (ਖਬਰ ਲੈਂੀ) ਕੌਂ ਕਰੇ, (ਆਪ ਲ਼ ਤਾਂ) ਹੈ ਹੀ ਨਹੀਣ (ਲੋੜ ਕਪੜੇ
ਦੀ)।
*ਸ਼੍ਰੀ ਭਜ਼ਟਾਂ ਨੇ ਸਵਈਆਣ ਵਿਚ ਲਿਖਿਆ ਹੈ,
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨਖੀਂਅੁ
ਅਰਥਾਤ ਗੁਰੂ ਅਮਰਦੇਵ ਜੀ ੩੦+੧+੫+੩੫ = ੭੧ ਵਰਹੇ ਦੀ ਅੁਮਰ ਵਿਚ ਆਏ ਸਨ ਸੇਵਾ
ਵਿਚ, ੧ ਵਰਹਾ ਬੀਤ ਗਿਆ ਹੈ ਹੁਣ, ਐਅੁਣ ੭੨ ਹੁੰਦੇ ਹਨ।
੫ਅੁਜ਼ਦਮ।

Displaying Page 169 of 626 from Volume 1