Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੮੩
੨੬. ।ਧੀਰਮਜ਼ਲ ਲ਼ ਬੀੜ ਦਾ ਮਿਲਨਾ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੭
ਦੋਹਰਾ: ਅੁਠਿ ਪ੍ਰਭਾਤਿ ਕੋ ਤਾਰ ਭਾ, ਕਰਿ ਕੈ ਸੌਚ ਸ਼ਨਾਨ।
ਕੇਵਟ ਬ੍ਰਿੰਦ ਬੁਲਾਇ ਕਰਿ, ਦੇਨਿ ਦਰਬ ਬਹੁ ਮਾਨਿ੧ ॥੧॥
ਚੌਪਈ: ਅਪਰ ਨੀਰ ਮਹਿ ਤਰਨੇ ਹਾਰੇ।
ਸੁਨਿ ਸੁਨਿ ਗੁਨਿ ਤਿਨ ਲੀਨਿ ਹਕਾਰੇ।
ਜਾਰ੨ ਬ੍ਰਿੰਦ ਕੋ ਲਯੋ ਮੰਗਾਇ।
ਸਭਿ ਬਿਧਿ ਤੇ ਤਾਰੀ ਕਰਿਵਾਇ ॥੨॥
ਗ਼ੀਨ ਪਰੋ ਸੁੰਦਰ ਹਯ ਆਯੋ।
ਗੁਰ ਗਨ ਕੋ੩ ਮਨ ਬਿਖੈ ਮਨਾਯੋ।
ਨਮ੍ਰਿ ਸੀਸ ਕਰਿ ਬੰਦਨ ਧਾਰੀ।
ਇਹੀ ਕਾਮਨਾ ਪੁਰਹੁ ਹਮਾਰੀ ॥੩॥
ਪੰਚਾਂਮ੍ਰਿਤ ਬਹੁ ਆਨਿ ਕਰਾਵੌਣ।
ਜੇ ਕਰਿ ਗ੍ਰਿੰਥ ਜਾਇ ਮੈਣ ਪਾਵੌਣ।
ਇਮ ਮਨੌਤ ਕੋ ਮਾਨਿ ਘਨੇਰੀ।
ਹਯ ਪਰ ਚਢੋ ਸੌਨ ਸ਼ੁਭ ਹੇਰੀ ॥੪॥
ਹਰਖੋ ਲਖੋ -ਕਾਜ ਹੁਇ ਮੇਰੋ।
ਜਿਸ ਤੇ ਔਰ ਨ ਭਲੋ ਬਡੇਰੋ-।
ਗਮਨੋ ਮਾਰਗ ਲੈ ਨਰ ਬ੍ਰਿੰਦ।
ਸੰਗ ਬਿਬਸ ਹੁਇ ਚਲੋ ਮਸੰਦ ॥੫॥
ਤਿਸ ਨਰ ਕੋ ਲੈ ਸੰਗਿ ਕਰੋ ਹੈ।
ਆਨਿ ਬਿਪਾਸਾ ਕੂਲ੪ ਖਰੋ ਹੈ।
ਜਹਿ ਤਿਨ ਥਾਨ ਬਤਾਵਨਿ ਕੀਨਾ।
ਦੇਖਿ ਤਹਾਂ ਡੇਰਾ ਕਰਿ ਦੀਨਾ ॥੬॥
ਤੰਬੂ ਅਰੁ ਕਨਾਤ ਲਗਵਾਏ।
ਤਰਨਹਾਰ੫ ਨਰ ਚਲਿ ਕਰਿ ਆਏ।
ਸਭਿ ਕੋ ਦੀਨਸਿ ਅਧਿਕ ਦਿਲਾਸਾ।
ਕਰਹੁ ਕਾਜ ਪੁਰਵਹੁ ਮਮ ਆਸਾ ॥੭॥
੧ਬਹੁਤਾ ਧਨ ਦੇਣਾ ਮੰਨ ਕੇ।
੨ਜਾਲ।
੩ਸਾਰੇ ਸਤਿਗੁਰਾਣ ਲ਼।
੪ਕੰਢੇ।
੫ਤਾਰਨ ਵਾਲੇ।