Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੮੩
੨੨. ।ਨੌਵੇਣ ਪਾਤਸ਼ਾਹ ਜੀ ਦਾ ਆਸਾਮ ਵਲੋਣ ਮੁੜਨਾ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੩
ਦੋਹਰਾ: ਅੁਤ ਤੇ ਸਾਹਿਬ ਸਤਿਗੁਰੂ, ਤੇਗ ਬਹਾਦਰ ਧੀਰ।
ਕਰਿ ਕਾਰਜ ਮਹਿਪਾਲ ਕੋ, ਹਟੇ ਸੰਗ ਭਟ ਭੀਰ ॥੧॥
ਚੌਪਈ: ਅਨਿਕ ਪ੍ਰਕਾਰ ਗੁਰੂ ਕੀ ਸੇਵਾ।
ਕਰਤਿ ਭਯੋ ਨ੍ਰਿਪ ਜਾਨਤਿ ਭੇਵਾ।
ਦੇਸ਼ ਕਾਮਰੂ ਸਰ ਕਰਿ ਦੀਨਾ।
ਅਧਿਕ ਅਨਦਤਿ ਲਸ਼ਕਰਿ ਪੀਨਾ ॥੨॥
ਸੰਮਤ ਕੇਤਿਕ ਤਹਾਂ ਬਿਤਾਏ।
ਫਤੇ ਲੇਨਿ ਕੀ ਬੰਬ ਬਜਾਏ।
ਪਟਂੇ ਦਿਸ਼ਿ ਕੋ ਕੂਚ ਕਰਾਯੋ।
ਬਿਸ਼ਨ ਸਿੰਘ ਰਾਜਾ ਹਰਖਾਯੋ ॥੩॥
ਸੰਗ ਗੁਰੂ ਕੇ ਚਹੋ ਪਯਾਨਾ।
ਬਾਜਹਿ ਆਗੈ ਬ੍ਰਿੰਦ ਨਿਸ਼ਾਨਾ੧।
ਸਿਵਕਾ ਪਰ ਸ਼੍ਰੀ ਤੇਗ ਬਹਾਦਰ।
ਨ੍ਰਿਪ ਕਹਿ ਕਰਿ ਸੁ ਚਢਾਏ ਸਾਦਰ ॥੪॥
ਕਰਤਿ ਮਜਲ ਪਰ ਮਜਲ ਸਦਾਈ।
ਚਲੋ ਆਇ ਲਸ਼ਕਰ ਸਮੁਦਾਈ।
ਡੇਰਾ ਪਰਹਿ ਆਨਿ ਕਰਿ ਜਹਾਂ।
ਸੁਧਿ ਪਸਰਹਿ ਗੁਰ ਕੀ ਜਹਿ ਕਹਾਂ ॥੫॥
ਸੰਗਤਿ ਮੁਦਤ ਰਿਦੈ੨ ਚਲਿ ਆਵੈ।
ਅਰਪਿ ਅਕੋਰਨ ਦਰਸ਼ਨ ਪਾਵੈ।
ਦਰਬ ਆਦਿ ਗਨ ਬਸਤ ਅਜਾਇਬ।
ਹੇਤੁ ਰਿਝਾਵਨਿ ਅਰਪਹਿ ਸਾਹਿਬ੩ ॥੬॥
ਬਿਨਤੀ ਕਰਹਿ ਕਾਮਨਾ ਪੈ ਹੈ।
ਜਸੁ ਕੋ ਅੁਚਰਤਿ ਸਦਨ ਸਿਧੈ ਹੈ।
ਭਏ ਦੁਪਹਿਰੀ ਡੇਰਾ ਘਾਲਹਿ।
ਭੋਰ ਹੋਤਿ ਮਾਰਗ ਦਲ ਚਾਲਹਿ ॥੭॥
ਪਾਛਲ ਜਾਮ ਰਹੇ ਦਿਨ ਥੋਰੇ।
੧ਧੌਣਸੇ।
੨ਖਿੜੇ ਰਿਦੇ।
੩ਗੁਰੂ ਸਾਹਿਬ ਜੀ ਲ਼।