Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੮੩
ਦੂਸਰ ਫਤੇ ਸਿੰਘ ਮਨ ਭਾਯੋ ॥੪੦॥
ਇਕ ਮਾਤਾ ਤੇ ਦੋਨਹੁ ਭਾਈ।
ਦੋ ਬਿਮਾਤ ਤੇ ਦੇਅੁਣ ਬਤਾਈ੧।
ਬਖਤੂ ਸਿੰਘ ਅਰੁ ਤਖਤੂ ਸਿੰਘ।
ਸੁਤ+ ਜੀਵਂ ਚਾਰੋਣ ਜਨੁ ਸਿੰਘ ॥੪੧॥
ਨਿਕਟ ਗ੍ਰਾਮ ਮਹਿ ਇਨਕੋ ਬਾਸਾ।
ਆਵਤਿ ਜਾਤਿ ਰਹੈਣ ਗੁਰ ਪਾਸਾ।
ਕਿਤਿਕ ਮਾਸ ਸਤਿਗੁਰੂ ਬਿਤਾਏ।
ਚਹੁਦਿਸ਼ਿ ਤੇ ਸਿਖ ਦਰਸ਼ਨ ਆਏ ॥੪੨॥
ਨਰ ਨਾਰਨਿ ਕੀ ਭੀਰ ਹਮੇਸ਼।
ਹਿਤ ਦਰਸ਼ਨ ਕੇ ਮਿਲਹਿ ਵਿਸ਼ੇਸ਼।
ਨਾਨਾ ਬਿਧਿ ਕੀ ਆਨਿ ਅਕੋਰ।
ਕਰਹਿ ਸਮਰਪਨ ਜੁਗ ਕਰਿ ਜੋਰਿ ॥੪੩॥
ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਭਗਤੂ ਸੁਤ ਪ੍ਰਸੰਗ ਬਰਨਨ
ਨਾਮ ਇਕ ਬਿੰਸਤੀ ਅੰਸੂ ॥੨੧॥
੧ਮਤ੍ਰੇਈ ਤੋਣ ਦਸਦਾ ਹਾਂ ਕਿ ਦੋ ਹੋਰ ਸਨ:-
+ਇਥੇ ਭੁਲੇਖਾ ਹੈ। ਏਹ ਚਾਰੇ ਜੀਵਂ ਦੇ ਪ੍ਰੋਤੇ ਹਨ, ਪੁਜ਼ਤ੍ਰ ਨਹੀਣ। ਪੁਤ੍ਰ ਸੰਤ ਦਾਸ ਹੈ, ਕਵੀ ਜੀ ਜੀਵਂ ਦਾ
ਇਕੋ ਪੁਤ੍ਰ ਆਪ ਦਜ਼ਸ ਆਏ ਹਨ ਜੋ ਚਲਾਂੇ ਮਗਰੋਣ ਜੰਮਿਆ ਸੀ। ਦੇਖੋ ਰਾਸ ੧੦ ਅੰਸੂ ੧੮ ਅੰਕ ੧੮।