Sri Gur Pratap Suraj Granth

Displaying Page 170 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੮੩

੨੨. ।ਗੋਇੰਦਵਾਲੋਣ ਕਰਤਾਰ ਪੁਰ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੩
ਦੋਹਰਾ: ਸੁੰਦਰ ਕੀ ਮਾਤਾ ਤਬੈ, ਭਜ਼ਲਨਿ ਬੰਸ ਬਥੂਨਿ੧।
ਗਈ ਸਭਿਨਿ ਕੋ ਸੰਗ ਲੇ, ਬੈਠਿ ਬੰਦਿ ਕਰ ਦੂਨਿ੨ ॥੧॥
ਚੌਪਈ: ਸੁੰਦਰ ਚੰਦ ਮਜ਼ਲ ਕੇ ਸੰਮਤਿ੩।
ਕਹੋ ਸਭਿਨਿ ਹੀ ਸਿਰ ਕਰਿ ਨਮ੍ਰਿਤਿ।
ਕ੍ਰਿਪਾ ਕਰਹੁ ਰਾਖਹੁ ਨਿਜ ਡੇਰਾ।
ਕੀਜਹਿ ਗੋਇੰਦਵਾਲ ਬਸੇਰਾ ॥੨॥
ਇਸ ਥਲ ਤੁਮਰੇ ਰਹੇ ਪਿਤਾਮਾ।
ਬਹੁਤ ਬਰਖ ਲਗਿ ਕੀਨੇ ਧਾਮਾ।
ਬਹੁਰ ਆਪ ਕੇ ਪਿਤ ਜਬਿ ਆਵੈਣ੪।
ਮਾਸ ਦੁ ਮਾਸ ਸੁ ਬਾਸ ਬਿਤਾਵੈਣ੫ ॥੩॥
ਤਿਮ ਹੀ ਤੁਮ ਭੀ ਮੇਲਿ ਰਖੀਜੈ।
ਸੁਖ ਸੋਣ ਬਾਸ ਆਪਨੋ ਕੀਜੈ।
ਸੁਨਿ ਸਭਿਹਿਨਿ ਤੇ ਗੁਰੂ ਕ੍ਰਿਪਾਲ।
ਬੋਲੇ ਦੇਤਿ ਅਨਦ ਬਿਸਾਲ ॥੪॥
ਹਮਰੀ ਤੋ ਇਸ ਥਲ ਬੁਨਿਯਾਦਿ੬।
ਬਡੇ ਭਏ ਗੁਰੁ ਅਮਰ ਪ੍ਰਸਾਦਿ੭।
ਕ੍ਰਿਪਾ ਕਟਾਖ ਇਹਾਂ ਤੇ ਪਾਇ।
ਕੀਟੀ ਤੇ ਗਜਰਾਜ ਬਨਾਇ ॥੫॥
ਜਿਸ ਕੇ ਬਡੇ ਭਾਗ ਜਗ ਹੋਇ।
ਬਸਿ ਪੁਰਿ ਤੁਮ ਕੋ ਸੇਵਹਿ ਸੋਇ।
ਸ਼੍ਰੀ ਗੁਰ ਅਮਰ ਬੰਸ ਕੀ ਸੇਵਾ।
ਕਰਨਿ ਚਹੌਣ ਚਿਤ ਮੈਣ ਨਿਤ ਏਵਾ੮ ॥੬॥
ਗੁਰੂ ਹੁਤੇ ਸਭਿ ਸ਼ਾਂਤਿ ਸਰੂਪ।
ਜਿਨ ਕੇ ਅਚਰਜ ਚਲਿਤ ਅਨੂਪ।

੧ਭਜ਼ਲੇ ਬੰਸ ਦੀਆਣ ਇਸਤ੍ਰੀਆਣ ਲ਼।
੨ਦੋਵੇਣ ਹਜ਼ਥ ਜੋੜ ਕੇ ਬੈਠੀ।
੩ਅਨੁਸਾਰ।
੪ਜਦੋਣ ਵੀ ਆਅੁਣਦੇ ਸਨ।
੫ਵਜ਼ਸਕੇ ਬਿਤਾਅੁਣਦੇ ਸਨ।
੬ਮੁਜ਼ਢ।
੭ਗੁਰੂ ਅਮਰਦਾਸ ਜੀ ਦੀ ਕ੍ਰਿਪਾ ਨਾਲ।
੮ਇਵੇਣ ਹੀ।

Displaying Page 170 of 459 from Volume 6