Sri Gur Pratap Suraj Granth

Displaying Page 172 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੭

ਗੁਰ ਅਨੁਰਾਗ ਧਰੇ ਰੰਗ ਲਾਲ ॥੧੬॥
ਤ੍ਰਿਤੀ ਬਰਖ ਮਹਿਣ ਸ਼੍ਰੀ ਗੁਰ ਅੰਗਦ
ਤ੍ਰਿਤੀ ਡੇਢ ਗਜ ਦੀਨਹੁ ਚੀਰ।
ਨਹਿਣ ਬੋਲਹਿਣ ਤਿਹ ਸੰਗੁ ਕਬਹਿ ਕਛੁ
ਬੈਠਹਿਣ ਦੂਰ ਕਿ ਹੋਵਹਿਣ ਤੀਰ।
ਹਾਥ ਚਰਨ ਜੁਗ ਭਏ ਬਿਬਰਨੇ੧
ਫਟੇ ਮਾਸ ਲਾਗੇ ਜਲ ਸੀਰ।
ਤਅੂ ਨ ਮਨ ਮਹਿਣ ਫੁਰੈ ਔਰ ਬਿਧਿ
ਇਕ ਸੇਵਾ ਕੇ ਤਤਪਰ ਧੀਰ੨ ॥੧੭॥
ਜਾਮ ਜਾਮਨੀ ਜਾਗਹਿਣ, ਆਨਹਿਣ
ਜਲ ਕੋ ਕਲਸ, ਕਰਾਇ ਸ਼ਨਾਨ।
ਚਰਨ ਪਖਾਰਹਿਣ, ਬਸਤ੍ਰ ਪਖਾਰਹਿਣ,
ਪੁਨ ਪਰਮੇਸ਼ੁਰ ਸਿਮਰਨ ਠਾਨਿ।
ਬਹੁਤ ਦੇਗ ਹਿਤ ਨੀਰ ਘਟਾ ਭਰਿ
ਚਹੀਅਹਿ ਜਿਤਿਕ ਤਿਤਕ ਦੇਣ ਆਨਿ।
ਸਮਧਾ੩ ਆਨਹਿਣ, ਜਾਰਨਿ ਠਾਨਹਿਣ,
ਪੁਨ ਪੰਕਤਿ ਜੁਤ ਕਰਿਹੀਣ ਖਾਨ ॥੧੮॥
ਪਾਤ੍ਰ ਸੁਧਾਰਹਿਣ੪ ਸਤਿਗੁਰ ਕੇ ਸਭਿ,
ਗਰਮੀ ਬਿਖੈ ਸੁ ਹਾਂਕਹਿਣ+ ਪੌਨ।
ਜਬਿ ਜਲ ਪਾਨ ਕਰਹਿਣ ਲੇ ਆਵਹਿਣ,
ਸੇਜ ਸੁਧਾਰਹਿਣ ਹਿਤ ਗੁਰ ਸੌਨ।
ਚਰਨ ਅੰਗੂਠੇ ਮਹਿ ਬ੍ਰਿਂ੫ ਪਾਕੋ++


੧ਹੋਰ ਰੰਗ ਦੇ।
੨ਧੀਰਜ ਧਾਰਕੇ।
੩ਲਕੜੀਆਣ।
੪ਭਾਂਡੇ ਮਾਂਜਂ।
+ਪਾ-ਹਾਂਕ ਹੈ।
੫ਫੋੜਾ।
++ਇਹ ਗਜ਼ਲ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿਚ ਫੋੜਾ ਸੀ, ਅੁਨ੍ਹਾਂ ਦੇ ਗਜ਼ਦੀ ਪਰ ਬੈਠਂ ਦੇ
ਵਿਰੋਧੀ ਨਿਦਕਾਣ ਦੀ ਟੋਰੀ ਹੋਈ ਨਿਦਾ ਹੈ, ਜਿਸ ਲ਼ ਨਾਵਾਕਫ ਪਰ ਪ੍ਰੇਮਾਧੀਨ ਸਿਜ਼ਖਾਂ ਨੇ ਸੁਹਣੇ ਅਰਥਾਂ ਵਿਚ
ਲਾਅੁਣ ਦਾ ਜਤਨ ਕੀਤਾ ਹੈ। ਭਾਈ ਗੁਰਦਾਸ ਨੇ ਇਹ ਗਜ਼ਲ ਨਹੀਣ ਲਿਖੀ ਮਹਿਣਮਾ ਪ੍ਰਕਾਸ਼ ਵਿਚ ਜੋ ਸ਼੍ਰੀ ਗੁ:
ਪ੍ਰ: ਸੂ: ਗ੍ਰੰਥ ਤੋਣ ਤੀਹ ਬਰਸ ਤੋਣ ਵਧੀਕ ਪਹਿਲੋਣ ਦਾ ਗ੍ਰੰਥ ਹੈ ਇਹ ਵਾਰਤਾ ਨਹੀਣ ਦਿਜ਼ਤੀ, ਨਾਂ ਹੀ ਭਜ਼ਟਾਂ ਨੇ
ਸਵਈਆਣ ਵਿਚ ਗ਼ਿਕਰ ਕੀਤਾ ਹੈ। ਬਲਕਿ ਇਹ ਗਲ ਪ੍ਰਸਿਜ਼ਧ ਹੈ ਕਿ ਸਵੇਰੇ ਜਿਸ ਰੋਗੀ ਅੁਤੇ ਅੁਹਨਾਂ ਦੀ
ਨਗ਼ਰ ਪੈਣਦੀ ਸੀ ਅੁਹ ਅਰੋਗ ਹੋ ਜਾਣਦਾ ਸੀ।

Displaying Page 172 of 626 from Volume 1