Sri Gur Pratap Suraj Granth

Displaying Page 174 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੯

ਇਕ ਦਿਨ ਸ਼੍ਰੀ ਅੰਗਦ ਜੀ ਸੋਏ
ਚਰਨ ਅੰਗੂਠ ਲੀਨ ਮੁਖ ਧਾਰਿ।
ਰਾਣਧ+ ਰੁਧਿਰ ਜੋ ਹੋਇ ਇਕਜ਼ਤ੍ਰੈ
ਮੁਖ ਤੇ ਥੂਕ ਦੇਤਿ ਛਿਤਿ ਡਾਰਿ।
ਪੁਨ ਆਨਨ ਮਹਿਣ ਧਾਰਹਿਣ ਸੁਖ ਹਿਤ
ਪਾਇਣ ਨ ਸੰਕਟ ਗੁਰੂ ਅੁਦਾਰਿ।
ਬੈਠੇ ਬੀਤੋ ਏਕ ਜਾਮਿ ਜਬਿ
ਹਿਰਦੈ ਮਹਿਣ ਤਬਿ ਕੀਨ ਬਿਚਾਰਿ ॥੨੨॥
-ਮੋ ਮਹਿਣ ਸ਼ਕਤਿ ਕਾਮ ਕਿਸ ਆਵਹਿ
ਗੁਰ ਸ਼ਰੀਰ ਤੇ ਜੇ ਦੁਖ ਪਾਇਣ।
ਕਰੋਣ ਅਰੋਗ ਜੁ ਬ੍ਰਿਂ ਇਹ ਸੂਕਹਿ
ਸਰਬ ਪ੍ਰਕਾਰ ਤਬਹਿ ਸੁਖ ਆਇ-।
ਇਮਿ ਬਿਚਾਰਿ ਕਰਿ ਅਪਨ ਸ਼ਕਤਿ ਤੇ
ਸਗਰੋ ਰੋਗ ਦੀਨ ਬਿਨਸਾਇ।
ਭਏ ਅਰੋਗ ਅੰਗ ਸਭਿ ਸੁਧਰੇ
ਦੇਖਤਿ ਬਿਸਮਤਿ ਹੁਇ ਹਰਖਾਇ ॥੨੩॥
ਸ਼੍ਰੀ ਅੰਗਦ ਜੀ ਜਾਗ ਪਿਖੋ ਤਨ
ਚਰਣ ਅੰਗੂਠੇ ਮਹਿਣ ਬ੍ਰਿਂ ਨਾਂਹਿ।
ਅਪਰ ਸਰੀਰ ਅਰੋਗ ਭਯੋ ਸਭਿ
ਬਹੁਰ ਬਿਲੋਕੋ ਬੈਠੋ ਪਾਹਿ।
ਰਿਦੇ ਬਿਚਾਰੋ -ਕਾ ਇਹੁ ਹੋਯਹੁ
ਸੁਪਤ੧ ਜਾਮ ਇਕ੨, ਰੋਗ ਬਿਲਾਹਿ੩-।
ਪੁਨ ਜਾਨੋ -ਸ਼੍ਰੀ ਅਮਰ ਕੀਨ ਇਮਿ
ਕੁਛਕ ਸ਼ਕਤਿ ਹੋਈ ਇਨ ਮਾਂਹੀ- ॥੨੪॥
ਸੁਨਿ ਪੁਰਖਾ! ਤੈਣ ਕਾ ਇਹੁ ਕੀਨਸਿ?
ਜਰਾ੪ ਸ਼ਕਤਿ ਭੀ ਜਰੀ ਨ ਜਾਇ।
ਤੀਨ ਲੋਕ ਪਤਿ ਸ਼੍ਰੀ ਗੁਰ ਨਾਨਕ
ਇਸ ਤਨ ਕੋ ਤਿਨ ਸੀਸ ਨਿਵਾਇ।

+ਪਾ:-ਗੰਧ।
੧ਸੁਤਿਆਣ।
੨ਇਕ ਪਹਿਰ (ਵਿਚ)।
੩ਰੋਗ ਦੂਰ ਹੋ ਗਿਆ।
੪ਥੋੜੀ।

Displaying Page 174 of 626 from Volume 1