Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੮੭
੨੪. ।ਇਕ ਸਿਜ਼ਖ ਨੇ ਪਾਰਸ ਭੇਟਾ ਕੀਤਾ॥
੨੩ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੫
ਦੋਹਰਾ: ਸੁਨਿ ਕਰਿ ਬਿਨੈ ਜੁ ਮੈਣ ਕਹੀ, ਕ੍ਰਿਪਾ ਨਿਧਾਨ ਸੁਜਾਨ।
ਦੇਨਿ ਲਗੇ ਪੁਨ ਅੰਨ ਕੋ, ਪਰਖੇ ਸਿੰਘ ਮਹਾਨ ॥੧॥
ਚੌਪਈ: ਦੇ ਕਰਿ ਕਸ਼ਟ ਸ਼ੁਜ਼ਧ ਅੁਰ ਕਰੇ।
ਅੁਚਿਤ ਮਹਾਂ ਸੁਖ ਕੋ ਅੁਰ ਧਰੇ।
ਤ੍ਰਿਪਤਿ ਭਏ ਸਭਿ ਪਾਇ ਅਹਾਰਾ।
ਗਜ ਬਾਜੀਨਿ ਦੀਨਿ ਤਬਿ ਚਾਰਾ ॥੨॥
ਜੇ ਮਰਿ ਗਏ ਗੁਰੂ ਪੁਰਿ ਬਸੇ।
ਜੀਵਤਿ ਲਰਤਿ ਫਿਰਤਿ ਕਟ ਕਸੇ।
ਕੇਤਿਕ ਦਿਵਸ ਬਿਤੇ ਸੁਖ ਪਾਈ।
ਕਿਸੂ ਦੇਸ਼ ਤੇ ਸੰਗਤਿ ਆਈ ॥੩॥
ਘੇਰਾ ਹੇਰਿ ਠਠਕ ਹਿਯ ਰਹੇ।
ਜਤਨ ਰਚਹਿ -ਕਿਮ ਗੁਰਮੁਖਿ ਲਹੇ੧-।
ਘਾਤ ਪਾਇ ਕਿਸ ਹੂੰ ਧਨ ਦੀਨੋ।
ਅੰਤਰਿ ਜਾਇ ਪ੍ਰਵੇਸ਼ਨ ਕੀਨੋ ॥੪॥
ਸਤਿਗੁਰ ਕੋ ਦਰਸ਼ਨ ਸੁਖੁ ਪਾਇ।
ਭਾਂਤਿ ਭਾਂਤਿ ਕੀ ਭੇਟ ਚਢਾਇ।
ਏਕ ਸਿਜ਼ਖ ਤਿਨ ਮਹਿ ਗੁਨਵੰਤਾ।
ਪਾਰਸ ਪਾਸ ਛੁਪਾਇ ਰਖੰਤਾ ॥੫॥
ਤੁਰਕ ਆਦਿ ਜੇ ਅਪਰ ਨਰੇਸ਼ਾ।
ਤਿਨ ਤੇ ਧਾਰਹਿ ਤ੍ਰਾਸ ਵਿਸ਼ੇਖਾ।
ਦੇਖਿ ਦਸਾ ਤਹਿ ਸਿੰਘਨਿ ਕੇਰੀ।
ਨਿਖੁਟੀ ਸਕਲ ਵਸਤੁ ਇਸ ਬੇਰੀ ॥੬॥
-ਸਭਿ ਹੀ ਕਸ਼ਟ ਪਾਇ ਕਰਿ ਰਹੇ।
ਮਨ ਭਾਵਤਿ ਭੋਜਨ ਨਹਿ ਲਹੇ।
ਇਹ ਪਾਰਸ ਮੈਣ ਗੁਰ ਕੋ ਦੈ ਕੈ।
ਦਾਰਿਦ ਸਕਲ ਬਿਨਾਸ਼ੀ ਕੈ ਕੈ ॥੭॥
ਸੁਖ ਸੋ ਲਹੈਣ ਮਹਾਂ ਫਲ ਏਹ੨।
ਪ੍ਰਭੂ ਪ੍ਰਸੰਨ ਹੋਇ ਜਬਿ ਲੇਹਿ-।
੧ਕਿਵੇਣ ਗੁਰਾਣ ਦੇ ਮੁਖ ਦਾ ਦਰਸ਼ਨ ਕਰੀਏ।
੨ਸੁਖ ਨਾਲ ਲੈਂਗੇ (ਵਸਤੂਆਣ ਲ਼ ਸਿੰਘ) ਇਸ ਦਾ ਬੜਾ ਫਲ ਹੋਵੇਗਾ।