Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੮੭
੨੪. ।ਕਾਗ਼ੀ ਗੁਜ਼ਸੇ ਹੋ ਵਾਪਸ ਲਾਹੌਰ ਗਿਆ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੫
ਦੋਹਰਾ: ਕਾਗ਼ੀ ਸਥਿਤਿ ਪ੍ਰਯੰਕ ਪਰ,
ਤਰੇ ਨਫਰ ਬੈਠਾਇ।
ਕੌਲਾਂ ਕੋ ਤਬਿ ਸੁਧਿ ਕਰੀ,
ਦਾਸੀ ਅੰਤਰ ਜਾਇ ॥੧॥
ਚੌਪਈ: ਭਾਂਤਿ ਭਾਂਤਿ ਕੇ ਤਾਰ ਅਹਾਰ।
ਕਰਿ ਚਤੁਰਈ ਪਰੋਸੋ ਥਾਰ।
ਕਰ ਦਾਸੀ ਕੇ ਪ੍ਰਥਮ ਪਠਾਯੋ।
ਪਿਖਿ ਕਾਗ਼ੀ ਨੇ ਹਰਖ ਅੁਪਾਯੋ ॥੨॥
ਆਗੈ ਕੀਨਸਿ ਥਾਰ ਰਖਾਵਨਿ।
ਹੁਤੋ ਛੁਧਿਤਿ ਸੋ ਲਾਗੋ ਖਾਵਨਿ।
ਕੇਤਿਕ ਖਾਇ ਲੀਨਿ ਜਬਿ ਖਾਨਾ।
ਆਛੀ ਬਿਧਿ ਸੋਣ ਨਹਿ ਤ੍ਰਿਪਤਾਨਾ ॥੩॥
-ਅੁਠਹਿ ਨ ਛੁਧਿਤਿ- ਜਾਨਿ ਮਨ ਮਾਹੀ।
ਪੁਨ ਕੌਲਾਂ ਆਵਨਿ ਕੌ ਚਾਹੀ।
ਭੋਜਨ ਕੁਛਕ ਹਾਥ ਮੈਣ ਧਾਰਾ।
ਚਲੀ ਹੋਤਿ ਭੂਖਨ ਝੁਨਕਾਰਾ ॥੪॥
ਕਾਗ਼ੀ ਮੂਢ ਹੇਰਿ ਅਭਿਰਾਮੂ।
ਮਨ ਮਹਿ ਕਹੈ -ਆਇ ਕੋ ਬਾਮੂ।
ਬਸਤ੍ਰ ਬਿਭੂਖਨ ਮੋਲ ਬਿਸਾਲੇ।
ਨਾਦਤਿ ਕਰਹਿ ਸਦਨ ਜਬਿ ਚਾਲੇ- ॥੫॥
ਨੀਚੇ ਨਯਨ ਕਰੇ ਚਲਿ ਆਈ।
ਕਾਗ਼ੀ ਨੇ ਅੁਤ ਦ੍ਰਿਸ਼ਟਿ ਲਗਾਈ।
ਨਿਕਟ ਆਨਿ ਜਬਿ ਸਨਮੁਖ ਹੇਰਾ।
ਬਾਵਾ ਜੀ੧! ਸਲਾਮ ਲਿਹੁ ਮੇਰਾ ॥੬॥
ਪਿਖਤਿ ਸੁਨਤਿ ਜਬਿ ਪਰਖਨਿ ਠਾਨੀ।
ਮੂਰਖ ਬੂਡ ਗਯੋ ਬਿਨ ਪਾਨੀ।
ਇਹ ਤਨੁਜਾ ਕਿਤ ਕੋ ਚਲਿ ਆਈ।
ਰਕ ਹੋਨਿ ਛਿਤਿ ਛਿਜ਼ਦ੍ਰ੨ ਨ ਪਾਈ ॥੭॥
੧ਪਿਤਾ ਜੀ!
੨ਰਕ ਹੋਣ ਲ਼ ਪ੍ਰਿਥਵੀ ਵਿਚ ਛੇਕ ਨਾ ਲਭੇ।