Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੮੭
੨੬. ।ਭਾਈ ਲਖੂ ਬੁਜ਼ਧ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੭
ਦੋਹਰਾ: ਪਰੇ ਬੰਧਿ੧ ਦਲ ਦੋ ਖਰੇ, ਛੁਟੈਣ ਤੁਫੰਗ ਰੁ ਤੀਰ।
ਜੋਧਾ ਵਧਹਿ ਪ੍ਰਹਾਰ ਕਰਿ, ਪੁਨ ਨਿਜ ਥਿਰ੨ ਹੈਣ ਤੀਰ ॥੧॥
ਪਾਧੜੀ ਛੰਦ: ਤਬਿ ਕੁਤਬ ਖਾਨ ਪ੍ਰੇਰੋ ਤੁਰੰਗ।
ਗਹਿ ਧਨੁਖ ਐਣਚਿ ਬਡ ਓਜ ਸੰਗ।
ਖਰ ਸਰ ਨਿਕਾਰਿ ਗੁਨ ਮਹਿ ਅਰੋਪਿ੩।
ਸਭਿ ਕੌ ਦਿਖਾਇ ਰਣ ਕੀਨਿ ਚੌਣਪ ॥੨॥
ਤਕਿ ਤਾਨ ਕਾਨ ਲਗਿ ਬਾਨ ਛੋਰਿ।
ਬੇਧਿਤਿ ਸੁ ਬੇਗ ਭਟ ਗੁਰਨਿ ਓਰ੪।
ਬਜਿਯੰਤਿ ਰਾਗ ਮਾਰੂ ਨਿਸ਼ਾਨ।
ਦਿਖਯੰਤਿ ਬੀਰ ਜੁਝਤਿ ਮਹਾਨ ॥੩॥
ਬਿਚ ਬਾਹਿਨੀ ਸੁ ਗੁਰ ਸਥਿਤ ਹੋਇ।
ਅਵਿਲੋਕ ਜੰਗ ਜਿਮ ਲਰਤਿ ਦੋਇ।
ਦੁਹਿ ਦਿਸ਼ਨਿ ਦੀਹ ਦੁੰਦਭਿ ਬਜੰਤਿ।
ਅੁਤ ਖਾਨ ਸੁ ਕਾਲਾ ਰਨ ਦਿਖੰਤਿ ॥੪॥
ਗੁਰ ਸੁਭਟ ਬਲੀ ਲਖੂ ਸੁ ਨਾਮ।
ਹਯ ਕੋ ਫੰਦਾਇ ਕਰਿ ਜੰਗ ਧਾਂਮ।
ਪਹੁੰਚੋ ਸਮੀਪ ਜਹਿ ਕੁਤਬਖਾਨ।
ਭਰਿ ਬਾਨ ਪ੍ਰਹਾਰਹਿ ਤਾਨ ਤਾਨ੫ ॥੫॥
ਤਿਹ ਨਿਕਟਿ ਔਰ ਅੁਮਰਾਵ ਬੀਰ।
ਹੁਇ ਅਜ਼ਗ੍ਰ ਚਾਂਪ ਐਣਚਤਿ ਸਧੀਰ।
ਗੁਰੁ ਸੁਭਟ ਵਧਹਿ ਜਬਿ ਸਮੁਖ ਆਇ।
ਤਕਿ ਤਾਨ ਬਾਨ ਕੋ ਕਰਤਿ ਘਾਇ ॥੬॥
ਤਨ ਦਿਪਹਿ ਬਿਭੂਖਨ ਹੇਮ ਜਾਣਹਿ।
ਜਰ ਜਬਰ ਜਵਾਹਰਿ ਗ਼ੇਬ ਮਾਂਹਿ।
ਤਿਸ ਕੇ ਸਮੀਪ ਲਖੂ ਸਿਧਾਇ।
ਖਰ ਸਰ ਨਿਕਾਰਿ ਮਨ ਮੈਣ ਰਿਸਾਇ ॥੭॥
੧ਪਰ੍ਹੇ ਬੰਨ੍ਹ ਕੇ, ਭਾਵ ਟੋਲੇ ਬੰਨ੍ਹ ਕੇ।
੨ਪਰ੍ਹਾ, ਮਿਸਲ।
੩ਚਿਜ਼ਲੇ ਵਿਚ ਸੰਧਕੇ।
੪ਗੁਰੂ ਜੀ ਵਲ ਦੇ ਸੂਰਮਿਆਣ ਲ਼।
੫ਕਜ਼ਸ ਕਜ਼ਸ ਕੇ।