Sri Gur Pratap Suraj Granth

Displaying Page 178 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੩

ਟੁਕਰੇ ਖਾਨ ਰਹੋ ਪਰਿ ਕੈ ਇਹ,
ਸਭਿ ਨੇ ਤਾਗੋ ਭਯੋ ਨਿਰਾਸ ॥੩੪॥
ਫਿਰਹਿ ਨਿਥਾਵਾਣ ਥਾਂਵ ਨ ਪਾਵਹਿ,
ਅਹੈ ਨਿਮਾਨਾ ਮਾਨ ਨ ਕਾਇ।
ਰੈਨਿ ਦਿਵਸ ਇਤ ਅੁਤ ਕੋ ਬਿਚਰਤਿ
ਸਭਿ ਕੇ ਆਗੈ ਸੇਵ ਕਮਾਇ।
ਇਕ ਅਹਾਰ ਕੋ ਅਚਵਨ ਕਰਿਹੀ
ਅਵਰ ਵਸਤੁ ਕਿਛੁ ਹਾਥ ਨ ਆਇ।
ਸਭਿ ਕੋ ਕਹੋ ਕਰੈ ਅੁਡ ਡਰਪਤਿ
ਨਹੀਣ ਨਿਕਾਸ ਦੇਹਿਣ ਇਸ ਥਾਇਣ- ॥੩੫॥
ਇਮਿ ਨਿਦਕ ਅੁਪਹਾਸ ਜੁਕਤਿ ਬਹੁ
ਨਿਦਹਿਣ, ਬਿੰਦਹਿਣ ਨਹੀਣ ਗਵਾਰ੧।
ਦੀਨ ਦੁਨੀ ਕਾ ਪਾਤਸ਼ਾਹ ਹੁਇ
ਜਿਸ ਕੇ ਸਮ ਕੋ ਹੈ ਨ ਅੁਦਾਰ।
ਸਿਜ਼ਖਨ ਅਰੁ ਨਿਦਕ ਤੇ ਸੁਨਿ ਕਰਿ
ਹਰਖ ਨ ਸ਼ੋਕ ਕਰਹਿਣ ਕਿਸ ਬਾਰਿ।
ਇਜ਼ਕ ਸੇਵ ਕੇ ਤਤਪਰ ਹੈ ਕਰਿ
ਗੁਰੂ ਅਰਾਧਹਿਣ ਸਰਬ ਪ੍ਰਕਾਰ* ॥੩੬॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅਮਰ ਸੇਵਾ ਪ੍ਰਸੰਗ
ਬਰਨਨ ਨਾਮ ਖੋੜਸਮੋ ਅੰਸੂ ॥੧੬॥


੧ਠਠੇ ਨਾਲ ਨਿਦਦੇ ਹਨ ਤੇ ਗਵਾਰ ਨਹੀਣ ਜਾਣਦੇ।
*ਸ਼੍ਰੀ ਪਾਵਨ ਅਮਰਦਾਸ ਜੀ ਘਾਲ ਤੇ ਗੁਰੂ ਸਾਹਿਬ ਜੀ ਦੀ ਦਿਸ ਰਹੀ ਬੇਪਰਵਾਹੀ ਤੋਣ ਪ੍ਰਸ਼ਨ ਅੁਠ ਖੜੋਣਦੇ
ਹਨ ਕਿ ਕਿਅੁਣ ਬੇਪਰਵਾਹੀ ਹੈ? ਕੀਹ ਇਸ ਸੇਵਾ ਮਾਤ੍ਰ ਨੇ ਸ਼੍ਰੀ ਅਮਰਦਾਸ ਜੀ ਲ਼ ਗੁਰੂ ਬਨਾਅੁਣਾ ਹੈ? ਕੀ
ਗੁਰੂ ਅੰਗਦ ਜੀ ਦਾ ਇਸ ਸੇਵਾ ਨਾਲ ਕੁਛ ਸੰਵਰਦਾ ਹੈ? ਅੁਜ਼ਤਰ ਇਹ ਹੈ ਕਿ ਗੁਰੂ ਜੀ ਬੇਪਰਵਾਹ ਨਹੀਣ
ਹਨ। ਓਹ ਸ਼੍ਰੀ ਅਮਰਦਾਸ ਜੀ ਲ਼ ਮਹਾਨ ਅੁਜ਼ਚ ਪਦਵੀ ਲਈ ਤਿਆਰ ਕਰ ਰਹੇ ਹਨ। ਸ਼੍ਰੀ ਅਮਰ ਦਾਸ ਜੀ
ਧੁਰੋਣ ਗੁਰੂ ਹਨ, ਚਰਨਾਂ ਵਿਚ ਪਦਮ ਦਾ ਹੋਣਾਂ ਦਜ਼ਸਕੇ ਕਵਿ ਜੀ ਇਹ ਗਜ਼ਲ ਸੂਚਤ ਕਰ ਆਏ ਹਨ। ਗਜ਼ਲ
ਇਹ ਹੈ ਕਿ ਜਗਤ ਵਿਚ ਝੂਠੇ ਗੁਰੂ ਤੇ ਝੂਠੇ ਸਿਜ਼ਖਾਂ ਦੀ ਪਰਪਾਟੀ ਨੇ ਸਜ਼ਚ ਤੇ ਅਸਲੀਅਤ ਗੁੰਮ ਕਰ ਦਿਜ਼ਤੀ
ਸੀ, ਸਜ਼ਚੇ ਗੁਰੂ ਦਾ ਆਦਰਸ਼ ਤੇ ਸਜ਼ਚੇ ਸਿਜ਼ਖ ਦਾ ਆਦਰਸ਼ ਕਰਕੇ ਦਿਖਾਅੁਣਾ ਸੀ, ਇਸ ਲਈ ਸ਼੍ਰੀ ਅਮਰ ਦਾਸ
ਜੀ ਵਾਹਿਗੁਰੂ ਜੀ ਪਰਮ ਕੌਤਕੀ ਵਲੋਣ ਸਿਜ਼ਖੀ ਦੇ ਨਾਟ ਵਿਚ ਰਖੇ ਗਏ ਸਨ। ਪਹਿਲਾਂ ਨੇਕ ਤਬੀਯਤ ਧਰਮ
ਦਾ ਝੁਕਾਅੁ, ਭਗਤੀ ਦੀ ਪਿਆਸ ਵਿਚ ਤੀਰਥ ਪਰਸਨ, ਫੇਰ ਗੁਰੂ ਦੀ ਪਾਸ, ਫਿਰ ਸੇਵਾ ਦੀ ਅਵਧੀ ਕਰਕੇ
ਅੁਨ੍ਹਾਂ ਨੇ ਜਗਾਸਾ ਤੇ ਸਿਖੀ ਦੀ ਸਰਬ ਆਪਾ ਤਾਗ ਮਿਸਾਲ ਕਾਯਮ ਕੀਤੀ, ਫੇਰ ਜੋ ਕੁਛ ਸਨ ਅਰਥਾਤ
ਗੁਰੂ, ਸੋ ਹੋਕੇ ਫਿਰ ਗੁਰਿਆਈ ਦਾ ਆਦਰਸ਼ ਦਿਖਾਯਾ ਤੇ ਗੁਰੂ ਪਦ ਦੀ ਕਾਰ ਪੂਰੀ ਪੂਰੀ ਨਿਬਾਹੀ।

Displaying Page 178 of 626 from Volume 1