Sri Gur Pratap Suraj Granth

Displaying Page 178 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੯੧

੨੭. ।ਆਨਦ ਪੁਰ ਵਸਾਅੁਣ ਵਾਲੀ ਥਾਂ ਆਅੁਣਾ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੮
ਦੋਹਰਾ: ਗੁਰੂ ਗ੍ਰਿੰਥ ਗਾਥਾ ਜਥਾ, ਕਥੀ ਸੁ ਮੈਣ ਚਿਤ ਲਾਇ।
ਅਬਿ ਪ੍ਰਸੰਗ ਨੌਮੇ ਗੁਰੂ, ਸੁਨਿ ਸ਼੍ਰੋਤਾ! ਸੁਖ ਪਾਇ ॥੧॥
ਚੌਪਈ: ਨਦੀ ਗ੍ਰਿੰਥ ਸਾਹਿਬ ਕੋ ਧਰਿ ਕੈ।
ਸੌਣਪਿ ਭਲੇ ਅਰੁ ਬੰਦਨ ਕਰਿ ਕੈ।
ਜਾਇ ਮਜਲ+ ਅੁਤਰੇ ਨਿਸ ਜਾਨਿ।
ਖਾਨ ਪਾਨ ਸਭਿ ਕੀਨਿ ਸਥਾਨ ॥੨॥
ਸੁਪਤਿ ਜਥਾ ਸੁਖ ਕਰਿ ਬਿਸਰਾਮ।
ਜਾਗੇ ਜਾਮਨਿ ਜਾਨਿ ਸੁ ਜਾਮੁ੧।
ਸੌਚ ਸ਼ਨਾਨ ਕੀਨਿ ਗੁਰ ਪੂਰੇ।
ਦਾਸਨਿ ਸੁਖਦ ਚਲਿਤ ਜਿਨ ਰੂਰੇ ॥੩॥
ਆਸਾਵਾਰ ਰਬਾਬੀ ਗਾਵਤਿ।
ਸੁਨਹਿ ਸਿਜ਼ਖ ਸਭਿ ਪਾਪ ਮਿਟਾਵਤਿ।
ਸਤਿਗੁਰ ਧਾਨ ਲਾਇ ਕਰਿ ਥਿਰੇ।
ਨਿਜ ਸਰੂਪ ਮਹਿ ਇਕਤਾ ਕਰੇ ॥੪॥
ਭਈ ਪ੍ਰਭਾਤਿ ਭੋਗ ਤਬਿ ਪਾਯੋ।
ਸੁਨਿ ਅਰਦਾਸ ਸੀਸ ਸਭਿ ਨਾਯੋ।
ਸਗਰੇ ਵਾਹਨ ਕੀਨਸਿ ਤਾਰੀ।
ਡੋਰੇ ਅਰੁ ਸੰਦਨ ਅਸੁ੨ ਭਾਰੀ ॥੫॥
ਪਹਿਰ ਬਸਤ੍ਰ ਸਭਿ ਸ਼ਸਤ੍ਰ ਲਗਾਏ।
ਪ੍ਰਥਮ ਖੜਗ ਸੁੰਦਰ ਗਰ ਪਾਏ।
ਕੰਚਨ ਮੁਸ਼ਟ ਮਹਾਂ ਖਰ ਧਾਰਾ੩।
ਸਰ ਖਰ੪ ਭਰਿ ਤਰਕਸ਼ ਗਰ ਧਾਰਾ ॥੬॥
ਧਨੁਖ ਹਾਥ ਗਹਿ ਭੇ ਅਸਵਾਰ।
ਮਜ਼ਖਂ ਸੰਗ ਲੋਕ ਗਨ ਲਾਰ੫।

+ਕਰਤਾਰ ਪੁਰ ਤੋਣ ਕੁਛ ਵਾਟ ਤੇ ਹਗ਼ਾਰਾ ਪਿੰਡ ਹੈ, ਜਿਜ਼ਥੇ ਇਹ ਰਾਤ ਬਿਸ਼ਰਾਮ ਕੀਤਾ ਸੀ, ਅਗਲੇ ਦਿਨ ਨਵੇਣ
ਸ਼ਹਿਰ ਦੇ ਲਾਗੇ ਦੁਰਗਾ ਪਿੰਡ ਵਿਚ ਆਰਾਮ ਕੀਤਾ। ਦੁਹੀਣ ਥਾਈਣ ਯਾਦਗਾਰ ਵਿਚ ਗੁਰਦੁਆਰੇ ਬਣੇ ਸੁਣੀਣਦੇ
ਹਨ।
੧ਪਹਿਰ ਰਾਤ ਰਹਿਦੀ ਜਾਣਕੇ ਜਾਗੇ।
੨ਘੋੜੇ।
੩ਤਿਜ਼ਖੀ ਧਾਰ।
੪ਤਿਜ਼ਖੇ ਤੀਰਾਣ (ਨਾਲ)।
੫ਕਤਾਰ। (ਅ) ਨਾਲ।

Displaying Page 178 of 437 from Volume 11