Sri Gur Pratap Suraj Granth

Displaying Page 178 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੯੧

੨੩. ।ਸ਼ੇਰ ਸ਼ਿਕਾਰ। ਕਅੁਲਾਂ ਪ੍ਰਤਿ ਅੁਪਦੇਸ਼॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੪
ਦੋਹਰਾ: ਥੰਮ ਅਗਾਰੀ ਬੈਠਿ ਕਰਿ, ਸਤਿਗੁਰ ਲਾਇ ਦਿਵਾਨ।
ਆਇ ਰਬਾਬੀ ਢਿਗ ਥਿਰੇ, ਕਰੋ ਸ਼ਬਦ ਕੋ ਗਾਨ ॥੧॥
ਚੌਪਈ: ਜੋਣ ਜੋਣ ਪੁਰਿ ਮਹਿ ਗੁਰ ਸੁਧਿ ਹੋਈ।
ਤੋਣ ਤੋਣ ਚਲੋ ਆਇ ਸਭਿ ਕੋਈ।
ਅਰਪਿ ਅਕੋਰਨਿ ਸੀਸ ਨਿਵਾਵੈਣ।
ਦਰਸ਼ਨ ਕਰਹਿ ਮੋਦ ਅੁਪਜਾਵੈਣ ॥੨॥
ਕ੍ਰਿਪਾ ਦ੍ਰਿਸ਼ਟਿ ਤੇ ਦੇਖਨ ਕਰੈਣ।
ਸਭਿ ਕੀ ਮਨੋ ਕਾਮਨਾ ਪੂਰੈਣ।
ਸੰਧਾ ਸੋਦਰ ਲਗਿ ਤਹਿ ਥਿਰੇ।
ਭੋਗ ਪਾਇ ਬੰਦਨ ਕੋ ਕਰੇ ॥੩॥
ਅੁਠਿ ਸਤਿਗੁਰੁ ਡੇਰੇ ਮਹਿ ਆਏ।
ਰੁਚਿ ਅਨੁਸਾਰ ਅਸਨ ਕਅੁ* ਖਾਏ।
ਮ੍ਰਿਦੁਲ ਸੇਜ ਪਰ ਥਿਰੇ ਗੁਸਾਈਣ।
ਸੁਪਤਿ ਜਥਾ ਸੁਖ ਰਾਤਿ ਬਿਤਾਈ ॥੪॥
ਰਹੀ ਜਾਮ ਜਾਮਨਿ ਦੁਇ ਘਰੀ।
ਅੁਠਿ ਕਰਿ ਸੌਚ ਸਰਬ ਹੀ ਕਰੀ।
ਸ਼੍ਰੀ ਅਰਜਨ ਇਕ ਕੂਪ ਬਨਾਯੋ।
ਸ਼ਕਰਗੰਗ ਤਿਹ ਨਾਮ ਬਤਾਯੋ ॥੫॥
ਹਿਤ ਇਸ਼ਨਾਨ ਗਏ ਤਿਸ ਥਾਨ।
ਲੇਕਰਿ ਸੰਗ ਦਾਸ ਬੁਧਿਵਾਨ।
ਬੰਦਨ ਕਰਿ ਮਜ਼ਜਨ ਤਹਿ ਕੀਨਿ।
ਬੈਠੇ ਧਰਿ ਕੈ ਧਾਨ ਪ੍ਰਬੀਨ ॥੬॥
ਜਿਨ ਸਰੂਪ ਕੋ ਚਿਤਵਨ ਕਰਿਤੇ।
ਬਹੁਰ ਗੁਰੂ ਬਾਨੀ ਕੋ ਰਰਤੇ।
ਆਦਿ ਸੁਖਮਨੀ ਅੂਚੇ ਸੁਰ ਤੇ।
ਕਰਤਿ ਪਾਠ ਕੋ ਪ੍ਰੀਤੀ ਅੁਰ ਤੇ ॥੭॥
ਸਿਜ਼ਖਨਿ ਕੇਰਿ ਅੁਧਾਰਨ ਕਾਰਨ।
ਪਰਹਿ ਰੀਤਿ ਇਮ ਕਰਹਿ ਅੁਚਾਰਨ।
ਤਹਿ ਬੈਠੇ ਪ੍ਰਾਤੀ ਹੁਇ ਗਈ।


*ਪਾ:-ਅਹਾਰਨਿ।

Displaying Page 178 of 459 from Volume 6