Sri Gur Pratap Suraj Granth

Displaying Page 18 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੧

੨. ।ਕਲਹਾ ਆਗਮਨ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩
ਦੋਹਰਾ: ਏਕ ਸਮੇਣ ਏਕਲਿ ਗੁਰੂ, ਬੈਠੇ ਅੰਤਰਿ ਭੌਨ।
ਥਿਰ ਪ੍ਰਯੰਕ ਪਰ ਹਰਖ ਅੁਰ, ਨਹੀਣ ਸਮੀਪੀ ਕੌਨ੧ ॥੧॥
ਚੌਪਈ: ਸਕਲ ਜੋਗਨੀ ਕੋ ਸਿਰਦਾਰ।
ਜਿਸਿ ਕੋ ਰੂਪ ਮਹਾਂ ਬਿਕਰਾਰ।
ਕਲਹਾ੨ ਨਾਮ ਸ਼ਾਮ ਤਨੁ ਧਾਰਾ।
ਦੀਰਘ ਦਾਂਤ ਤੁੰਡ ਬਿਸਥਾਰਾ੩ ॥੨॥
ਬ੍ਰਿੰਦ ਜੋਗਨੀ ਜਾਣ ਕੇ ਸੰਗਿ।
ਦਾਰੁਨ ਬਨੇ ਜਿਨਹੁ ਕੇ ਅੰਗ।
ਲਾਲ ਬਾਲ ਛੁਟਿ ਬਡੇ ਪਿਛਾਰੀ੪।
ਸੂਕੇ ਚਰਮ ਦਿਖਹਿ ਗਨ ਨਾਰੀ੫ ॥੩॥
ਲਾਲ ਬਿਲੋਚਨ ਸ਼੍ਰੋਂਿਤ ਸਰਸੇ।
ਖਜ਼ਪਰ ਧਰੇ ਖੋਪਰੀ ਕਰ ਸੇ੬।
ਹਾਡਨਿ ਮਾਲ ਬਿਸਾਲ ਕਰਾਲਾ।
ਜੀਰਣ ਚੀਰ ਮਲੀਨ ਕੁਢਾਲਾ੭ ॥੪॥
ਆਨਿ ਭਈ ਗੁਰੁ ਆਗੇ ਠਾਂਢੀ।
ਰੁਧ੍ਰ ਮਾਸ ਪਾਸਾ ਛੁਧਿ ਬਾਢੀ੮।
ਜੀਹ ਦੀਹ ਸੋਣ ਓਸ਼ਟ ਚਾਟਤਿ੯।
ਜਿਹ ਪਿਖ ਕਾਤੁਰ ਕੇ ਅੁਰ ਫਾਟਤਿ੧੦ ॥੫॥
ਨਮੋ ਕਰੀ ਗੁਰੁ ਬੂਝਨ ਕੀਨੀ।
ਕੌਨ ਅਹੈਣ ਤੂੰ ਲਾਜ ਬਿਹੀਨੀ?
ਸੰਕਟ ਬਡ ਅਕਾਰ ਕੇ* ਧਾਰਾ?


੧ਪਾਸ ਕੋਈ ਬੀ ਨਹੀਣ ਸੀ।
੨ਕਲਹਾ ਲ਼ ਨਾਰਦ ਦੀ ਇਸਤ੍ਰੀ ਮੰਨਦੇ ਹਨ।
੩ਮੂੰਹ ਅਜ਼ਡਿਆ।
੪ਲਾਲ (ਰੰਗ ਦੇ) ਵਾਲ ਖੁਜ਼ਲੇ ਪਿਜ਼ਛੇ ਛਜ਼ਡੇ ਹੋਏ।
੫ਸਮੂਹ ਨਾੜਾਂ ਪਈਆਣ ਦਿਸਦੀਆਣ ਹਨ। (ਅ) ਸਾਰੀਆਣ ਇਸਤ੍ਰੀਆਣ ਦੇ ਸੁਕੇ ਚੰਮ ਦੀਹਦੇ ਹਨ।
੬ਖੋਪਰੀਆਣ ਦੇ ਖਜ਼ਪਰ ਹਜ਼ਥ ਵਿਚ ਧਰੇ।
੭ਬੁਰੀ ਤਰ੍ਹਾਂ ਦੇ।
੮ਲਹੂ ਤੇ ਮਾਸ ਦੀ ਤ੍ਰੇਹ ਭੁਖ ਵਧੀ (ਹੋਈ ਸੀ ਜਿਨ੍ਹਾਂ ਦੀ)
੯ਵਡੀ ਜਬਾਨ ਨਾਲ ਬੁਜ਼ਲ੍ਹ ਚਜ਼ਟਦੀਆਣ।
੧੦ਕਾਇਰਾਣ ਦੇ ਹਿਰਦੇ ਫਟਦੇ ਸਨ।
*ਪਾ:-ਕੇ।

Displaying Page 18 of 459 from Volume 6