Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੫
-ਮਜ਼ਜਨ ਕੋ ਨਹਿਣ ਬਿਲਮੁ ਹੁਇ, ਗੁਰ ਦਿਸ਼- ਅਭਿਲਾਖੋ।
ਪਰੀ ਜੁਲਾਹੀ ਸਦਨ ਮਹਿਣ, ਅਰੁ ਹੁਤੋ ਜੁਲਾਹਾ।
ਭਯੋ ਖੜਕ ਸੁਨਿ ਕੈ ਸ਼ਬਦ, ਬਾਹਰ ਕੋ ਆਹਾ? ॥੭॥
ਗਿਰੋ ਕੌਨ ਇਸ ਥਲ ਬਿਖੈ, ਤਸਕਰ ਹੈ ਕੋਅੂ?
ਕਿਧੌਣ ਅਪਰ ਮਾਨਵ ਅਹੈ? ਅੁਜ਼ਤਰ ਦਿਹੁ ਸੋਅੂ।
ਸੁਨਯੋ ਜੁਲਾਹੇ ਕੋ ਭਨਯੋ, ਸ਼੍ਰੀ ਅਮਰ ਬਤਾਯੋ।
ਮੈਣ ਸਤਿਗੁਰ ਕੋ ਦਾਸ ਹੌਣ, ਲੈਬੇ ਜਲ ਆਯੋ ॥੮॥
ਕੌਨ ਦਾਸ ਇਸ ਕਾਲ ਮਹਿਣ, ਪਾਲਾ ਅੰਧਕਾਰਾ।
ਬੂੰਦਾਂ ਬਰਖਤਿ, ਘਨ ਘਟਾ ਅਵਨੀ ਪਰ ਗਾਰਾ੧।
ਸੁਨਤਿ ਜੁਲਾਹੀ ਨੇ ਭਨੋ, ਔਰ ਨ ਅਸ ਕੋਅੂ।
ਨਿਰਥਾਵਾਣ ਅਮਰੂ ਫਿਰਹਿ, ਇਸ ਛਿਨ ਹੈ ਸੋਅੂ ॥੯॥
ਨਿਸ ਦਿਨ ਇਸ ਕੋ ਚੈਨ ਨਹਿਣ, ਇਤ ਅੁਤ ਨਿਤ ਡੋਲੈ।
ਖਾਇ ਪੇਟ ਨਿਤ* ਭਰਤਿ ਹੈ, ਕਿਹ ਸੋਣ ਨਹਿਣ ਬੋਲੈ।
ਕੁਲ ਗ੍ਰਹਿ ਤਜਿ ਅੁਪਹਾਸ ਸਹਿ੨, ਰਹਿ ਤਪੇ ਨਜੀਕਾ।
ਜਗ ਕੀ ਲਾਜ ਨ ਕਛੁ ਕਰਹਿ, ਕਹਿ ਬੁਰਾ ਕਿ ਨੀਕਾ ॥੧੦॥
ਸੁਨਿ ਬੋਲੇ ਸ਼੍ਰੀ ਅਮਰ ਜੀ, ਮੈਣ ਨਹੀਣ ਨਿਥਾਵਾਣ।
ਸੇਵੋ ਸਤਿਗੁਰ ਸਭਿ ਬਡੋ, ਸ਼ੁਭ ਸ਼ੁਭਤਿ ਸੁਭਾਵਾ੩।
ਤੂੰ ਕਮਲੀ ਹੁਇ ਕਹਤਿ ਹੈਣ, ਬੁਧਿ ਰਿਦੈ ਨ ਕੋਈ।
ਨਹੀਣ ਮਹਾਤਮ ਕੋ ਲਖੋ, ਦਾਤਾ ਜਗ ਜੋਈ ॥੧੧॥
ਇਮਿ ਕਹਿ ਸਿਰ ਪਰ ਕਲਸ ਲੇ, ਆਏ ਨਿਜ ਥਾਨਾ।
ਆਗੇ ਸ਼੍ਰੀ ਅੰਗਦ ਗੁਰੂ, ਚਹਿਣ ਕਰੋ ਸ਼ਨਾਨਾ।
ਚੌਕੀ ਪਰ ਤਬ ਖਰੇ ਥੇ, ਸੁਨਿ ਸ਼੍ਰੌਨ ਬ੍ਰਿਤੰਤਾ।
ਅਤਿ ਧ੍ਰਿਤ੪ ਜਾਨੀ ਦਾਸ ਮਹਿਣ, ਚਾਹਤਿ ਪਰਖੰਤਾ ॥੧੨॥
ਆਯੋ ਨਿਕਟ, ਬਤਾਇ ਨਹਿਣ, ਲਗਿ ਸੇਵ ਸੁਜਾਨਾ।
ਚਰਨ ਪਖਾਰੇ ਸੌਚ ਜੁਤਿ, ਕਰਵਾਇ ਸ਼ਨਾਨਾ।
ਭਈ ਜੁਲਾਹੀ ਬਾਵਰੀ੫, ਤਿਨ ਕੇ ਬਚ ਭਾਖੇ।
ਦਾਂਤਨ ਕਾਟਤਿ, ਮੁਖ ਬਕਹਿ, ਅੁਰ ਜਿਮੁ ਅਭਿਲਾਖੇ ॥੧੩॥
੧ਗ਼ਿਮੀਣ ਅੁਤੇ ਚਿਕੜ ਹੈ।
*ਪਾ:-ਇਕ।
੨ਹਾਸੀ, ਠਠਾ ਸਹਾਰ ਕੇ।
੩ਸਭ ਤੋਣ ਵਜ਼ਡਾ, ਨੇਕ ਤੇ ਸ਼ੋਭਾ ਵਾਲੇ ਸੁਭਾਵ ਵਾਲਾ।
੪ਧੀਰਜ।
੫ਕਮਲੀ।