Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੯੩
੨੭. ।ਸ਼੍ਰੀ ਹਰਿਰਾਇ ਬੈਕੁੰਠ ਗਮਨ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੮
ਦੋਹਰਾ: ਬ੍ਰਿਧ ਕੇ ਬੰਸ ਸਪੁਜ਼ਤ੍ਰ ਜੋ, ਝੰਡਾ ਨਾਮ ਸਗਾਨ੧।
ਨਿਜ ਸੁਤ ਗੁਰਦਿਜ਼ਤਾ ਲਿਏ, ਸੁਨਤਿ ਕਥਾ ਸੁਖ ਮਾਨਿ ॥੧॥
ਚੌਪਈ: ਸਕਲ ਦੇਸ਼ ਕੇ ਧਨੀ ਮਸੰਦ।
ਸਭਿ ਇਕਠੇ ਬਿਚ ਸਭਾ ਬਿਲਦ।
ਲਿਖੇ ਹੁਕਮ ਨਾਵੇਣ ਜਹਿ ਜਹਾਂ।
ਸੁਨਿ ਸੁਨਿ ਆਨਿ ਪਹੂਚੇ ਤਹਾਂ ॥੨॥
ਬ੍ਰਿੰਦ ਸੰਗਤਾਂ ਆਨੀ ਸੰਗ।
ਦਰਸ਼ਨ ਹਿਤ ਚਿਤ ਧਰੇਣ ਅੁਮੰਗ।
ਸੁਨਹਿ ਗੁਰੂ ਕੇ ਬਾਕ ਸੁਹਾਏ।
ਧਰਹਿ ਰਿਦੇ ਮਹਿ, ਸੁਖ ਅੁਪਜਾਏ ॥੩॥
ਜਿਨ ਕੇ ਹੈਣ ਪੂਰਬ ਬਡਭਾਗ।
ਸੋ ਰੰਗੇ ਗੁਰ ਕੇ ਅਨੁਰਾਗ।
ਕੀਰਤ ਪੁਰਿ ਮਹਿ ਭੀਰ ਬਿਸਾਲਾ।
ਦੀਰਘ ਦੇਗ ਬਨਹਿ ਜੁਗ ਕਾਲਾ ॥੪॥
ਅਨਿਕ ਪ੍ਰਕਾਰ ਅਹਾਰ ਬਨਤੇ।
ਸਕਲ ਅਚਹਿ ਮਿਲਿ ਮਨ ਭਾਵੰਤੇ੨।
ਕੇਤਿਕ ਦੋਸ ਬਾਸ ਤਹਿ ਕੀਨਿ।
ਗੁਰ ਕੇ ਪ੍ਰੇਮ ਬਿਖੈ ਹੁਇ ਲੀਨ ॥੫॥
ਅਪਰ ਜਹਾਂ ਕਹਿ ਸਿਜ਼ਖ ਮਸੰਦ।
ਸੁਨਹਿ ਮੇਲ ਚਲਿ ਆਇ ਅਨਦ।
ਡੇਰੇ ਪਰੇ ਪੁਰਹਿ ਚੌਫੇਰ।
ਦਰਸ਼ਨ ਦਿਨ ਮਹਿ ਦੇਣ ਇਕ ਬੇਰ ॥੬॥
ਜਿਸ ਤੇ ਹੁਇ ਸਿਜ਼ਖਨਿ ਕਜ਼ਲਾਨ।
ਅੁਪਦੇਸ਼ਹਿ ਗੁਰ ਕਰਤਿ ਬਖਾਨ।
ਜਹਿ ਕਹਿ ਹੋਇ ਰਹੋ ਜੈਕਾਰ।
ਵਾਹੁ ਵਾਹੁ ਗੁਰ ਕਰਹਿ ਅੁਚਾਰ ॥੭॥
ਕਰਹਿ ਬਿਚਾਰਨਿ -ਕਾ ਗੁਰ ਮਰਗ਼ੀ।
ਕਿਯ ਸੰਗਤਿ ਇਕਠੀ ਹੁਇ ਰਗ਼ੀ।
੧ਗਾਨਵਾਨ, ਗਿਆਨੀ।
੨ਮਨ ਭਾਂਵਦੇ।