Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੬
ਭਈ ਪ੍ਰਭਾਤੀ ਨਿਸ ਬਿਤੀ, ਸਤਿਗੁਰ ਸਭਿ ਜਾਨੋ।
ਅਮਰਦਾਸ ਨਿਜ ਪਾਸ ਤਬਿ, ਬੁਲਿਵਾਵਨ ਠਾਨੋ।
ਆਨਿ ਕਰੀ ਪਦ ਬੰਦਨਾ, ਕਰ ਜੋਰਿ ਸੁ ਠਾਂਢੇ।
ਅਵਲੋਕਤਿ ਹੈਣ ਦਰਸ ਕੋ, ਅਨੁਰਾਗ ਸੁ ਬਾਢੇ ॥੧੪॥
ਕਹੁ ਬ੍ਰਿਤਾਂਤ ਸਭਿ ਰਾਤਿ ਕੋ, ਕੈਸੇ ਕਰਿ ਹੋਈ?
ਲਾਵਤਿ ਜਲ ਕੋ ਕਲਸ ਜਬ, ਬੋਲੋ ਕਿਮ ਕੋਈ?
ਹਾਥ ਬੰਦਿ ਬਿਨਤੀ ਭਨੀ ਤੁਮ ਅੰਤਰਜਾਮੀ।
ਬਿਨਾ ਕਹੇ ਜਾਨੋ ਸਕਲ, ਦਾਤਾ ਜਗ ਸਾਮੀ ॥੧੫॥
ਕੁਛ ਦੁਰਾਅੁ੧ ਨਹਿਣ ਆਪ ਤੇ, ਜੇ ਸਭਿ ਕਿਛੁ ਜਾਨੇ।
ਮੈਣ ਡਰਪੌਣ ਕੋ ਅਪਰ ਬਿਧਿ੨, ਨਹਿਣ ਜਾਇ ਬਖਾਨੇ।
ਸੁਨਿ ਕੈ ਸ਼੍ਰੀ ਅੰਗਦ ਤਬੈ, ਬੁਲਵਾਇ ਜੁਲਾਹਾ।
ਜੁਕਤਿ ਜੁਲਾਹੀ੩ ਆਇ ਸੋ, ਥਿਤ ਭਾ ਗੁਰ ਪਾਹਾ੪ ॥੧੬॥
ਦਰਸ਼ਨ ਕੀਨੇ ਸੁਧਿ੫ ਭਈ, ਸਮ ਪ੍ਰਥਮ ਜੁਲਾਹੀ੬।
ਸ਼੍ਰੀ ਅੰਗਦ ਬੂਝੋ ਤਬੈ ਸਚ ਕਹੁ ਹਮ ਪਾਹੀ।
ਨਿਸ ਬ੍ਰਿਤਾਂਤ ਕਿਸ ਬਿਧਿ ਭਯੋ, ਸਭਿ ਦੇਹੁ ਸੁਨਾਈ।
ਦੀਨ ਦੁਨੀ ਦੁਖ ਪਾਇਣ ਹੈਣ, ਜੇ ਰਾਖਿ ਦੁਰਾਈ ॥੧੭॥
ਸੁਨਤਿ ਜੁਲਾਹੇ ਭੈ ਧਰੋ, -ਇਨਕੇ ਬਚ ਸਾਚੇ।
ਕਹੌਣ ਨ ਮੈਣ ਦੁਖ ਪਾਇ ਹੌਣ-, ਇਮ ਲਖਿ ਸਚੁ ਰਾਚੇ੭।
ਬੂਝੋ ਮੈਣ -ਕਾ ਖੜਕ ਭਾ, ਬਾਹਰ ਇਸ ਕਾਲਾ?-।
ਮਮ ਦਾਰਾ ਜਾਗਤਿ ਹੁਤੀ, ਤਿਨ ਕੀਨ ਸੰਭਾਲਾ੮ ॥੧੮॥
ਬੋਲੀ ਸੁਨਿ ਮਨ ਪਰਖਿ ਕੈ, -ਇਹ ਅਮਰੁ ਨਿਥਾਵਾਣ-।
ਦਾਸ ਤੁਮਾਰੇ -ਬਾਵਰੀ-, ਤਬਿ ਬਾਕ ਅਲਾਵਾ।
ਦਰਸ਼ਨ ਦੇਖੇ ਸੁਧਿ ਭਈ, ਅਬ ਰਾਵਰਿ ਪਾਸੀ।
ਬਚਨ ਫੁਰਹਿ ਸਭਿ ਕਹੈਣ ਜਿਮ, ਸੁਨਿ ਹਮ ਮਤਿ ਤ੍ਰਾਸੀ੯ ॥੧੯॥
ਪੁਨ ਗੁਰ ਬੂਝੋ ਸ਼੍ਰੀ ਅਮਰ, ਐਸੇ ਬਿਧਿ ਹੋਈ?
੧ਛਿਪਾਅੁ।
੨ਹੋਰ ਤਰ੍ਹਾਂ।
੩ਸਂੇ ਜੁਲਾਹੀ।
੪ਪਾਸ।
੫ਹੋਸ਼।
੬ਜੁਲਾਹੀ ਲ਼ ਪਹਿਲੇ ਵਾਣਗੂ।
੭ਇਅੁਣ ਸਮਝਕੇ ਸਜ਼ਚ ਵਿਚ ਰਚਿਆ ਭਾਵ ਸਜ਼ਚ ਬੋਲਿਆ।
੮ਹੋਸ਼, ਸੋਝੀ।
੯ਬੁਜ਼ਧੀ ਡਰੀ।