Sri Gur Pratap Suraj Granth

Displaying Page 181 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੯੪

੨੫. ।ਸੁਲਬੀ ਦਾ ਨਾਸ਼॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੬
ਦੋਹਰਾ: ਸੁਲਹੀ ਭ੍ਰਾਤਾ ਪੁਜ਼ਤ੍ਰ੧ ਇਕ, ਸੁਲਬੀ ਨਾਮ ਕਹੰਤਿ।
ਚੰਦੂ ਅਰ ਪਤਿਸ਼ਾਹੁ ਕੋ, ਸਗਰੋ ਸੁਨੋ ਬ੍ਰਿਤੰਤ ॥੧॥
ਨਿਸ਼ਾਨੀ ਛੰਦ: ਅੁਤਰ ਪਾਰ੨ ਜਬਿ ਟਿਕੇ ਨਿਸ, ਤੰਬੂ ਮਹਿ ਚੰਦੂ।
ਸੁਲਬੀ ਸੁਲਹੀ ਕੇ ਚਿਤਹਿ, ਅੁਰ ਕਸ਼ਟ ਬਿਲਦੂ।
ਤਮ ਮਹਿ ਗਮਨੋ ਪਾਸ ਤਿਸ, ਬੂਝੀ ਸੁਧਿ ਸਾਰੀ।
ਹਮਰੋ ਰਿਪੁ ਅਰਜਨ ਗੁਰੂ, ਕਾ ਕਰਤਿ ਅੁਚਾਰੀ੩ ॥੨॥
ਸੁਨਿ ਚੰਦੂ ਤਰਕਤਿ ਭਯੋ, ਲਾਯਕ ਬਿਨ ਹੋਏ੪।
ਬੈਰ ਨ ਚਾਚੇ ਕੋ ਲਿਯੋ, ਪਰ ਸੁਖ ਸੋਣ ਸੋਏ।
ਮੈਣ ਅੁਪਾਇ ਗਹਿਬੇ ਕਰੌਣ, ਦਿਨ ਕੇਤਿਕ ਮਾਂਹੀ।
ਬਨਿ ਸਹਾਇ ਜੇ ਦੁਖ ਰਿਦੇ, ਛੋਰਹਿਗੇ ਨਾਂਹੀ ॥੩॥
੫ਸੁਨਿ ਦਿਵਾਨ! ਮੁਝ ਆਨ੬, ਹੈ ਸੁਧਿ ਹੁਤੀ ਨ ਤੇਰੀ।
ਹਮ ਦੋਨਹੁ ਕੋ ਮਾਰਨੇ, ਬਿਧਿ ਸੁਗਮ ਬਡੇਰੀ।
ਬਾਯੂ ਬੰਨ੍ਹੀ ਬਲੀ ਬਿਬ, ਬਨ ਬਡੋ ਬਿਨਾਸ਼ੈ੭।
ਹੁਕਮ ਦਿਵਾਵਹੁ ਸ਼ਾਹੁ ਤੇ, ਗੁਰੁ ਜਾਅੁਣ ਅਵਾਸੈ੮ ॥੪॥
ਪਹੁਚਤਿ ਪੁਰਿ ਮੈਣ ਪਕਰਿ ਹੌਣ, ਕਾਰਾਗ੍ਰਹ ਪਾਵੌਣ।
ਨਿਸ ਮਹਿ ਏਕਲ ਕੋ ਕਰੌਣ, ਧਰ ਸਿਰ੯ ਅੁਤਰਾਵੌ।
ਇਹਾਂ ਸ਼ਾਹੁ ਲਗਿ ਬਾਤ ਕੋ, ਪਹੁਚਨ ਨਹਿ ਦੀਜੈ।
ਰਹੈਣ ਨਿਕਟ ਧਨ ਦਿਹੁ ਤਿਨਹਿ, ਅਪਨੇ ਕਰਿ ਲੀਜੈ ॥੫॥
ਜੇ ਕਰਿ ਕੋ ਚਿਰਕਾਲ ਮਹਿ, ਸੁਧਿ ਪਹੁਚ ਬਤਾਵੈ।
ਕਰਿ ਫਰੇਬ ਬਹੁ ਬਿਧਿਨਿ ਕੇ, ਤਬਿ ਬਾਤ ਮਿਟਾਵੈ੧੦।
ਇਹ ਤੇਰੇ ਗਰ੧੧ ਕਾਜ ਹੈ, ਮਾਰਨਿ ਗਰ ਮੇਰੇ।


੧ਸੁਲਹੀ ਦੇ ਭਰਾ ਦੇ ਪੁਜ਼ਤ੍ਰ।
੨ਬਿਆਸਾ ਤੋਣ ਪਾਰ ਅੁਤਰਕੇ।
੩(ਅੁਹਨਾਂ ਬਾਬਤ) ਤੂੰ ਕੀ (ਰਾਇ) ਕਹਿਦਾ ਹੈਣ?
੪(ਤੁਸੀਣ) ਲਾਇਕ ਨਹੀਣ ਹੋ।
੫ਸੁਲਬੀ ਬੋਲਿਆ।
੬ਕਸਮ।
੭ਹਵਾ ਤੇ ਅਜ਼ਗ ਦੋਵੇਣ ਬਲੀ (ਰਲ ਜਾਣ ਤਾਂ) ਵਜ਼ਡਾ ਬਣ ਬੀ ਨਾਸ਼ ਹੋ ਜਾਣਦਾ ਹੈ।
੮ਜਾਵਾਣ ਗੁਰਾਣ ਦੇ ਘਰ।
੯ਧੜ ਤੋਣ ਸਿਰ।
੧੦(ਤੂੰ) ਮਿਟਾਵੀਣ।
੧੧ਗਲ।

Displaying Page 181 of 501 from Volume 4