Sri Gur Pratap Suraj Granth

Displaying Page 181 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੯੪

੨੬. ।ਮਥੁਰਾ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੭
ਦੋਹਰਾ: ਭਈ ਭੋਰ ਨੌਰਗ ਚਢੋ, ਮਥਰਾ ਕੇ ਸਮਹਾਇ।
ਬਾਦ ਕਰਨਿ ਹਿੰਦੁਵਾਨ ਸੋਣ, ਮਹਾਂ ਮੂਢ ਦੁਖਦਾਇ ॥੧॥
ਚੌਪਈ: ਚਢਿ ਅਸਵਾਰੀ ਨੌਰੰਗ ਧਾਯੋ।
ਮਥਰਾ ਆਇ ਸਿਵਰ ਨਿਜ ਪਾਯੋ।
ਹੇਰੇ ਮੰਦਰ ਖਰੇ ਹਗ਼ਾਰੋਣ।
ਮੂਰਤਿ ਅੰਦਰ ਬਿਬਿਧ ਪ੍ਰਕਾਰੋ ॥੨॥
ਬਡ ਘੰਟਨਿ ਕੇ ਸ਼ਬਦ ਅੁਠਤੇ।
ਅਨਿਕ ਰੀਤਿ ਅੁਤਸਾਹ ਕਰੰਤੇ।
ਪਿਖਤਿ ਨੁਰੰਗਾ ਜਰ ਬਰ ਗਯੋ।
ਮੁਜ਼ਖ ਮਨੁਖ ਹਕਾਰਤਿ ਭਯੋ ॥੩॥
ਬਿਜ਼ਪ੍ਰ ਬਿਰਾਗੀ ਜਬਿ ਚਲਿ ਆਏ।
ਸਭਿਨਿ ਸਾਥ ਬਚ ਦੁਖਦ ਅਲਾਏ।
ਕਾ ਤੁਮ ਦੰਭ ਕਮਾਵਨਿ ਕੀਨਸਿ?
ਮਗ ੁਦਾਇ ਮਿਲਿਬੋ ਨਹਿ ਚੀਨਸਿ? ॥੪॥
ਬੁਤ ਪੂਜਤਿ ਅਪਰਾਧ ਮਹਾਨਾ।
ਸੋ ਤੁਮ ਨਿਸ ਦਿਨ ਕਰਹੁ ਅਜਾਨਾ।
ਪਾਥਰ ਮਹਿ ੁਦਾਇ ਕੋ ਮਾਨਿ।
ਲੋਕਨਿ ਠਗਹੁ, ਦੇਹਿ ਧਨ ਆਨਿ ॥੫॥
ਬੁਤ ਪੂਜਨਿ ਕੌ ਦੇਹੁ ਹਟਾਇ।
ਨਹਿ ਦੋਗ਼ਕ ਮਹਿ ਮਿਲਹਿ ਸਗ਼ਾਇ।
ਕਲਮਾ ਪਠਹੁ ਦੀਨ ਮਹਿ ਆਵਹੁ।
ਚਲਨਿ ਸ਼ਰ੍ਹਾ ਮਹਿ ਰੁਚਿ ਅੁਪਜਾਵਹੁ ॥੬॥
ਭਿਸਤ ਬਿਖੈ ਪਹੁਚਨਿ ਕਹੁ ਰਾਹੂ।
ਅਨਤ ਭ੍ਰਮਤਿ ਦੋਗ਼ਕ ਮਹਿ ਜਾਹੂ੧।
ਇਜ਼ਤਾਦਿਕ ਕਹਿ ਬਹੁ ਸਮੁਝਾਏ।
ਸਭਿਨਿ ਕਹੋ ਹਮਰੋ ਧ੍ਰਮ ਜਾਏ ॥੭॥
ਜੋ ਆਗੇ ਭੇ ਬਡੇ ਬਡੇਰੇ।
ਤਿਨਹਿ ਬਤਾਯਹੁ ਮਰਾ, ਜਿਨ ਹੇਰੇ੨।


੧ਹੋਰ ਪਾਸੇ ਭਰਮਣੇ ਕਰਕੇ ਨਰਕ ਵਿਚ ਜਾਓਗੇ।
੨ਜਿਨ੍ਹਾਂ (ਵਜ਼ਡਿਆਣ ਨੇ ਕ੍ਰਿਸ਼ਨ ਜੀ ਲ਼) ਦੇਖਿਆ ਸੀ।

Displaying Page 181 of 412 from Volume 9